Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਖ਼ਬਰ ਸ਼ੇਅਰ ਕਰੋ
050921
Total views : 167417

ਸੁਖਵਿੰਦਰ, ਕੰਵਰ ਗਰੇਵਾਲ, ਨੂਰਾਂ ਸਿਸਟਰ , ਜਵੰਦਾ, ਦਿਲਪ੍ਰੀਤ ਢਿੱਲੋਂ, ਵਾਰਸ ਭਰਾ ਲਾਉਣਗੇ ਰੌਣਕਾਂ
ਅੰਮ੍ਰਿਤਸਰ 17 ਫਰਵਰੀ -(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ , ਜੋ ਕਿ 23 ਫਰਵਰੀ ਤੋਂ 29 ਫਰਵਰੀ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹਨਾਂ ਸੱਤ ਦਿਨਾਂ ਵਿੱਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ ਜਿਨਾਂ ਨੇ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ, ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਅੰਮ੍ਰਿਤਸਰ ਆਉਣਗੇ।
ਉਹਨਾਂ ਦੱਸਿਆ ਕਿ 23 ਫਰਵਰੀ ਨੂੰ ਇਸ ਮੇਲੇ ਦਾ ਆਗਾਜ਼ ਖਾਲਸਾ ਕਾਲਜ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸ੍ਰੀ ਸੁਖਵਿੰਦਰ ਸਿੰਘ ਦਰਸ਼ਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 24 ਫਰਵਰੀ ਨੂੰ ਇਹ ਗਾਇਕ ਰਣਜੀਤ ਐਵਨਿਊ ਦੁਸ਼ਹਿਰਾ ਗਰਾਉਂਡ ਵਿਖੇ ਲੋਕਾਂ ਦਾ ਮਨੋਰੰਜਨ ਕਰਨ ਲਈ ਮੇਲੇ ਵਿੱਚ ਭਾਗ ਲੈਣਗੇ, ਜਿਸ ਵਿੱਚ 24 ਫਰਵਰੀ ਨੂੰ ਨੂਰਾਂ ਸਿਸਟਰ, 25 ਫਰਵਰੀ ਨੂੰ ਲਖਵਿੰਦਰ ਵਡਾਲੀ, 26 ਫਰਵਰੀ ਨੂੰ ਵਾਰਸ ਭਰਾ , 27 ਫਰਵਰੀ ਨੂੰ ਰਾਜਵੀਰ ਜਵੰਦਾ, 28 ਫਰਵਰੀ ਨੂੰ ਕੰਵਰ ਗਰੇਵਾਲ ਅਤੇ 29 ਫਰਵਰੀ ਨੂੰ ਦਿਲਪ੍ਰੀਤ ਢਿੱਲੋਂ ਲੋਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ ਵਿਖੇ ਖਾਣ ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿੱਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਣੇ ਪਰੋਸਣਗੇ, ਜਿਨਾਂ ਵਿੱਚ 100 ਦੇ ਕਰੀਬ ਸਟਾਲ ਹੋਣਗੇ । ਇਸ ਤੋਂ ਇਲਾਵਾ ਖਰੀਦੋ ਫਰੋਖਤ ਲਈ ਆਪਣੀ ਹੱਥ ਕਲਾ ਕਰਕੇ ਜਾਣੇ ਜਾਂਦੇ ਮਾਹਰ ਦੇਸ਼ ਭਰ ਵਿੱਚੋਂ ਪਹੁੰਚ ਕੇ ਆਪਣੇ ਸਟਾਲ ਲਾਉਣਗੇ।
ਅੱਜ ਇਸ ਮੇਲੇ ਦੀ ਤਿਆਰੀ ਲਈ ਐਸ ਡੀ ਐਮ ਸ ਮਨਕੰਵਲ ਸਿੰਘ ਚਾਹਲ ਅਤੇ ਉਹਨਾਂ ਦੀ ਟੀਮ ਨੇ ਦੁਸ਼ਹਿਰਾ ਗਰਾਉਂਡ ਦਾ ਜਾਇਜ਼ਾ ਲਿਆ ਅਤੇ ਮੇਲੇ ਦੀਆਂ ਤਿਆਰੀਆਂ ਬਾਰੇ ਰੂਪ ਰੇਖਾ ਤਿਆਰ ਕੀਤੀ। ਉਹਨਾਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ।