Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਮੀਟਿੰਗ ‘ਚ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

ਖ਼ਬਰ ਸ਼ੇਅਰ ਕਰੋ
051768
Total views : 168654

ਪੱਤਰਕਾਰੀ ਕਰਨਾ ਦੋ ਧਾਰੀ ਤਲਵਾਰ ‘ਤੇ ਚੱਲਣ ਦੇ ਬਰਾਬਰ ਹੈ- ਪ੍ਰਧਾਨ ਗੁਰਦੀਪ ਸਿੰਘ ਨਾਗੀ
ਜੰਡਿਆਲਾ ਗੁਰੂ, 18 ਫਰਵਰੀ- (ਸਿਕੰਦਰ ਮਾਨ)-ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਹੋਈ। ਜਿਸ ਵਿਚ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ‘ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਪੱਤਰਕਾਰੀ ਕਰਨਾ ਦੋ ਧਾਰੀ ਤਲਵਾਰ ‘ਤੇ ਚੱਲਣ ਦੇ ਬਰਾਬਰ ਹੈ ਅਤੇ ਪੱਤਰਕਾਰ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਜ਼ਮੀਨੀ ਪੱਧਰ ਦੇ ਹਾਲਾਤਾਂ ਨੂੰ ਸਰਕਾਰਾਂ ਤੇ ਪਾਠਕਾਂ ਤਾਈਂ ਪੁੱਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜਰੂਰੀ ਨਹੀਂ ਪੱਤਰਕਾਰ ਦੀ ਲਿਖਤ ਨਾਲ ਹਰ ਧਿਰ ਸਹਿਮਤ ਹੋਵੇ,  ਪ੍ਰੰਤੂ ਅਜੋਕੇ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਕਿਸੇ ਮੁੱਦੇ ਨੂੰ ਵਿਚਾਰਨ ਦੀ ਥਾਂ ਉਛਾਲਣ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੋਣ ਕਰਕੇ ਲੋਕ ਅਸਲ ਮੁੱਦੇ ਤੋਂ ਭਟਕ ਜਾਂਦੇ ਹਨ। ਸੋ ਸਾਨੂੰ ਹਰ ਤਰ੍ਹਾਂ ਦੇ ਪਲੇਟਫਾਰਮ ਉੱਪਰ ਉਸਾਰੂ ਤੇ ਅਗਾਂਹਵਧੂ ਸੋਚ ਨਾਲ ਵਿਚਰਨਾ ਚਾਹੀਦਾ ਹੈ।

ਕਲੱਬ ਦੇ ਸਰਪ੍ਰਸਤ ਅੰਮ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਜਸਵੰਤ ਸਿੰਘ ਮਾਂਗਟ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ, ਲੁੱਟਾਂ-ਖੋਹਾਂ ਦੀਆਂ ਵਾਪਰਦੀਆਂ ਘਟਨਾਵਾਂ, ਗੁੰਡਾਗਰਦੀ, ਨਸ਼ਿਆਂ ਦੇ ਵਹਿਣ, ਬੇਰੁਜਗਾਰੀ ਆਦਿ ਸਮੱਸਿਆਵਾਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਮਾਂਗਟ, ਹਰੀਸ਼ ਕੱਕੜ, ਸਿਮਰਤਪਾਲ ਸਿੰਘ ਬੇਦੀ, ਕੁਲਦੀਪ ਸਿੰਘ ਭੁੱਲਰ, ਗੁਰਪਾਲ ਸਿੰਘ ਰਾਏ, ਕੁਲਜੀਤ ਸਿੰਘ, ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ, ਪਰਵਿੰਦਰ ਸਿੰਘ ਮਲਕਪੁਰ, ਕੁਲਦੀਪ ਸਿੰਘ ਖਹਿਰਾ, ਸਤਪਾਲ ਵਿਨਾਇਕ, ਡਾਕਟਰ ਗੁਰਮੀਤ ਸਿੰਘ ਨੰਡਾ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਬੱਬੂ, ਗੁਰਵਿੰਦਰ ਸਿੰਘ ਹੈਪੀ ਆਦਿ ਹਾਜ਼ਰ ਸਨ।

ਕੈਪਸਨ , ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਮੀਟਿੰਗ ਦੌਰਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ, ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਮਾਂਗਟ ਅਤੇ ਹੋਰ ਸਾਥੀ।