Total views : 131886
ਜੰਡਿਆਲਾ ਗੁਰੂ, 19 ਫਰਵਰੀ (ਸ਼ਿੰਦਾ ਲਾਹੌਰੀਆ )-ਗੁਰਦੁਆਰਾ ਬੋਰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਨੇ ਅੱਜ ਏਥੇ ਗੁਰਦੁਆਰਾ ਸੰਗਤ ਸਾਹਿਬ ਦੇ ਸਾਲਾਨਾ ਚੌਕੀ ਜੋੜਮੇਲਾ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਨੇ ਜਿਥੇ ਵੱਡੀ ਗਿਣਤੀ ਵਿੱਚ ਹਾਜ਼ਰੀਨ ਸੰਗਤਾਂ ਨੂੰ ਪਾਵਨ ਦਿਹਾੜੇ ‘ਤੇ ਵਧਾਈਆਂ ਦਿੱਤੀਆਂ, ਉਥੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਖ਼ਤ ਸੱਚਖੰਡ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੰਗਤਾਂ ਦੀ ਮੰਗ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ ਵਾਂਗ ਹੀ ਮਈ 2024 ਵਿੱਚ ਸਮੂਹਿਕ ਵਿਆਹ ਮੇਲਾਵਾ ਗੁਰਦੁਆਰਾ ਬੋਰਡ ਵਲੋਂ ਆਯੋਜਿਤ ਕੀਤਾ ਜਾਵੇਗਾ । ਇਹ ਸਮੂਹਿਕ ਵਿਆਹ ਮੇਲਾਵਾ 11-12 ਮਈ ਨੂੰ ਹੋਣ ਦਾ ਐਲਾਨ ਕੀਤਾ । ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਗੁਰਸਿਖ ਪਰਿਵਾਰਾਂ ਨੇ ਆਪਣੇ ਬੱਚੇ ਬੱਚੀਆਂ ਦੇ ਵਿਆਹ ਕਾਰਜ ਕਰਨੇ ਹਨ, ਉਹ ਗੁਰਦੁਆਰਾ ਸੱਚਖੰਡ ਬੋਰਡ ਦੇ ਧਰਮ ਪ੍ਰਚਾਰ/ਮੇਲਾਵਾ ਦਫਤਰ ਵਿੱਚ ਨਾਮ ਦਰਜ਼ ਕਰਵਾ ਸਕਦੇ ਹਨ ਜਾਣਕਾਰੀ ਦਿੰਦਿਆ ਸ੍ਰ ਠਾਨ ਸਿੰਘ ਬੁੰਗਈ ਸੁਪਰਡੈਂਟ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਬੋਰਡ ਵਲੋਂ ਸਾਲ ਵਿੱਚ ਦੋ ਵਾਰ ਮਈ ਅਤੇ ਦਸੰਬਰ ਵਿੱਚ ਸਾਮੂਹਿਕ ਵਿਆਹ ਮੇਲੇ ਦਾ ਆਯੋਜਨ ਹੁੰਦਾ ਆ ਰਿਹਾ ਹੈ । ਇਸ ਸਮੇਂ ਲੰਗਰ ਪਾਣੀ, ਟੈਂਟ ਆਦਿ ਸਮੁੱਚਾ ਸਾਰਾ ਪ੍ਰਬੰਧ ਗੁਰਦੁਆਰਾ ਬੋਰਡ ਵਲੋਂ ਕੀਤਾ ਜਾਂਦਾ ਹੈ ਆਪਣੀ ਇਸ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਫੇਰੀ ਦੌਰਾਨ ਡਾ. ਵਿਜੇ ਸਤਬੀਰ ਸਿੰਘ ਜੀ ਨੇ ਇਹ ਵੀ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਰਬਪੱਖੀ ਵਿਕਾਸ, ਹਜ਼ੂਰੀ ਨੌਜਵਾਨ ਪੀੜ੍ਹੀ ਨੂੰ ਉੱਚ ਵਿਦਿਆ ਮੁਹੱਈਆ ਕਰਵਾਉਣ ਲਈ ਯੋਗ ਸਕਾਲਰਸ਼ਿਪ ਦੇਣ ਅਤੇ ਦੂਰ ਦੁਰੇਡੇ ਤੋਂ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਉੱਤਮ ਰਿਹਾਇਸ਼, ਲੰਗਰ ਪਾਣੀ ਆਦਿ ਦੀ ਹੋਰ ਬੇਹਤਰ ਸੁਵਿਧਾ ਦੇਣ ਲਈ ਅਸੀਂ ਹਮੇਸ਼ਾਂ ਵਚਨਬੱਧ ਹਾਂ। ਕਿਉਂਕਿ ਸੰਗਤ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ । ਇਸ ਮੌਕੇ ਸ੍ਰ: ਜਸਵੰਤ ਸਿੰਘ ਬੌਬੀ ਦਿੱਲੀ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।