ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੰਡਿਆਲਾ ਗੁਰੂ ਵਿਖੇ ਅਰਥੀ ਫੂਕ ਮੁਜਾਹਰਾ –

ਖ਼ਬਰ ਸ਼ੇਅਰ ਕਰੋ
035612
Total views : 131859

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੰਡਿਆਲਾ ਗੁਰੂ ਵਿਖੇ ਅਰਥੀ ਫੂਕ ਮੁਜਾਹਰਾ —
ਜੰਡਿਆਲਾ ਗੁਰੂ, 26 ਫਰਵਰੀ-(ਸਿਕੰਦਰ ਮਾਨ)- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੰਡਿਆਲਾ ਗੁਰੂ ਵਿਖੇ ਦਾਣਾ ਮੰਡੀ ਦੇ ਸਾਹਮਣੇ ਨੈਸ਼ਨਲ ਹਾਈਵੇਅ ਤੇ ਕੇਂਦਰ ਸਰਕਾਰ ਅਤੇ ਡਬਲਯੂ ਟੀ ਉ ਖਿਲਾਫ ਅਰਥੀ ਫੂਕ ਮੁਜਾਹਰਾ  ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਖ਼ਾਲਸਾ , ਜਤਿੰਦਰ ਦੇਵ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ 2 ਨੂੰ ਰੋਕਣ ਲਈ ਜੋ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕੀਤਾ ਗਿਆ,  ਉਸਦੇ ਵਿਰੋਧ ਵਿੱਚ ਅੱਜ ਜੰਡਿਆਲਾ ਗੁਰੂ ਵਿੱਚ ਜਥੇਬੰਦੀਆ ਦੇ ਫੈਸਲੇ ਅਨੁਸਾਰ ਪੁਤਲਾ ਫ਼ੂਕਿਆ ਗਿਆ ਅਤੇ ਕਿਸਾਨ ਅੰਦੋਲਨ 2 ਦੇ ਪਹਿਲੇ ਸ਼ਹੀਦ ਬਾਪੂ ਗਿਆਨ ਸਿੰਘ ਅਤੇ ਸ਼ਹੀਦ ਸ਼ੁੱਭਕਰਨਜੀਤ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਜਾਣ ਬੁੱਝ ਕੇ ਸ਼ਾਂਤਮਈ  ਬੈਠੇ ਕਿਸਾਨਾ ਮਜ਼ਦੂਰਾਂ ਤੇ ਹੰਝੂ ਤੇ ਗੈਸ ਦੇ ਗੋਲੇ ਸੁੱਟ ਰਿਹਾ ਹੈ ਅਤੇ ਗੋਲੀਆਂ ਚਲਾ ਰਿਹਾ ਹੈ। ਸਰਕਾਰ ਨੂੰ ਇਸ ਦਾ ਜਵਾਬ ਆਉਣ ਵਾਲੀਆਂ ਵੋਟਾਂ ਵਿੱਚ ਮਿਲੇਗਾ ਤੇ ਪਿੰਡਾਂ ਵਿਚ ਸਰਕਾਰ ਦੇ ਬੰਦਿਆਂ ਦਾ ਵਿਰੋਧ ਕੀਤਾ ਜਾਵੇਗਾ। ਸਰਕਾਰਾਂ ਆਪਣੇ ਹੀ ਆਦਮੀ ਸਾਡੇ ਕਿਸਾਨਾਂ ਦੇ ਰੂਪ ਵੇਚ ਅੰਦੋਲਨ ਚ ਭੇਜ ਕੇ ਪੱਥਰ ਮਾਰ ਕੇ ਕਿਸਾਨਾ ਦੀ ਸ਼ਵੀ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ, ਜੋ ਕਦੇ ਨਹੀਂ ਹੋਣ ਦਿੱਤੀ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀਆਂ ਜਥੇਬੰਦਿਆਂ ਅਜੇ ਤੱਕ ਮੋਰਚੇ ਵਿੱਚ ਨਹੀਂ ਗਈਆਂ, ਅਸੀਂ ਓਹਨਾ ਨੂੰ ਬੇਨਤੀ ਕਰਦੇ ਹਾਂ ਕਿ ਇਹ ਵੇਲਾ ਘਰਾਂ ਵਿੱਚ ਬੈਠਣ ਦਾ ਨਹੀਂ ਹੈ ਆਪ ਸਭ ਮੋਰਚੇ ਵਿੱਚ ਹਾਜਰੀ ਭਰੋ।
ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ, ਦਲਜੀਤ ਸਿੰਘ ਖ਼ਾਲਸਾ, ਜਤਿੰਦਰ ਦੇਵ, ਹਰਮੀਤ ਸਿੰਘ, ਸੁਖਰੂਪ ਸਿੰਘ, ਕਰਨ ਸਿੰਘ, ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ, ਜੋਬਨਜੀਤ ਸਿੰਘ, ਸਲਵਿੰਦਰ ਸਿੰਘ, ਕਰਨਦੀਪ ਸਿੰਘ, ਗੁਰਸ਼ਾਨ ਸਿੰਘ, ਅਜੀਤ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ, ਦੀਦਾਰ ਸਿੰਘ ਬੀਬੀ ਪ੍ਰਧਾਨ, ਅਮਨਦੀਪ ਕੌਰ, ਸਰਬਜੀਤ ਕੌਰ, ਸਕੱਤਰ, ਸੁਖਵਿੰਦਰ ਕੌਰ, ਮੀਤ ਪ੍ਰਧਾਨ ਦਲਬੀਰ ਕੌਰ ਰਾਜ ਕੌਰ, ਰਮਨ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।