ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਿੱਝਰਪੁਰਾ ਟੋਲ ਪਲਾਜਾ ਉੱਪਰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸੈਂਕੜੇ ਟਰੈਕਟਰ ਖੜੇ ਕਰਕੇ ਵਿਸ਼ਵ ਵਪਾਰ ਸੰਸਥਾ ਦਾ ਫੂਕਿਆ ਪੁਤਲਾ –

ਖ਼ਬਰ ਸ਼ੇਅਰ ਕਰੋ
035610
Total views : 131857

ਅੰਮ੍ਰਿਤਸਰ, 26 ਫਰਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਅੰਮ੍ਰਿਤਸਰ ਜਿਲੇ ਅੰਦਰ ਨਿੱਝਰਪੁਰਾ ਟੋਲ ਪਲਾਜਾ ਉੱਪਰ ਵੱਖ-ਵੱਖ ਕਿਸਾਨ ਜਥੇਬੰਦੀਆ ਵੱਲੋਂ 11 ਤੋਂ 4 ਵਜੇ ਤੱਕ ਸੈਂਕੜੇ ਟਰੈਕਟਰ ਖੜੇ ਕਰਕੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਿਆ।

ਇਸ ਸਮੇਂ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਲੱਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਅੱਜ ਦੇ ਦਿਨ ਵਿਸ਼ਵ ਵਪਾਰ ਸੰਸਥਾ ਦੀ ਮੀਟਿੰਗ ਆਬੂਧਾਬੀ ਦੇ ਸ਼ਹਿਰ ਬਾਲੀ ਵਿਖੇ ਹੋ ਰਹੀ ਹੈ। ਜਿਸ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਰੱਖਣ ਅਤੇ ਭਾਰਤ ਸਰਕਾਰ ਨੂੰ ਇਸ ਸੰਸਥਾ ਦੀਆਂ ਨੀਤੀਆਂ ਨੂੰ ਲਾਗੂ ਨਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਵਾਰਨਿੰਗ ਦਿੱਤੀ ਹੈ। ਬੁਲਾਰਿਆ ਨੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ । ਕਿਸਾਨ ਆਗੂ ਹਰਜੀਤ ਸਿੰਘ ਝੀਤਾ, ਜਗਜੀਤ ਸਿੰਘ ਜੋਗੀ, ਦਿਲਬਾਗ ਸਿੰਘ ਰਾਜੇਵਾਲ ਨੇ ਵੀ ਸੰਬੋਧਨ ਕੀਤਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ, ਨਿਸ਼ਾਨ ਸਿੰਘ ਸਾਘਣਾ, ਗੁਰਦੇਵ ਸਿੰਘ ਵਰਪਾਲ, ਰਾਜਬੀਰ ਸਿੰਘ ਫਤਿਹਪੁਰ, ਗੁਰਦੇਵ ਸਿੰਘ ਮੱਖਣਵਿੰਡੀ, ਕਰਨੈਲ ਸਿੰਘ ਨਵਾਂ ਪਿੰਡ, ਬਲਦੇਵ ਸਿੰਘ ਨਿਜਾਮਪੁਰ, ਰਾਜਬੀਰ ਸਿੰਘ ਵਡਾਲੀ, ਸੂਬਾ ਸਿੰਘ ਜੰਡਿਆਲਾ ਬਲਵਿੰਦਰ ਸਿੰਘ , ਕੰਵਲਜੀਤ ਸਿੰਘ ਮਾਲੋਵਾਲ , ਤਰਸੇਮ ਸਿੰਘ ਸਰਪੰਚ ਫਤਿਹਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।