Total views : 131858
ਅੰਮ੍ਰਿਤਸਰ, 29 ਫਰਵਰੀ-( ਸਵਿੰਦਰ ਸਿੰਘ )-ਕਹਿੰਦੇ ਨੇ ਕੇ ਆਪਣਾਂ ਪਿਛੋਕੜ ਕਿਸੇ ਨੂੰ ਨਹੀਂ ਭੁਲਣਾ ਚਾਹੀਦਾ ਭਾਵੇ ਆਪਣਾਂ ਸੱਭਿਆਚਾਰ ਕਿਉਂ ਨਾ ਹੋਵੇ ਪੰਜਾਬ ਦੇ ਵਿੱਚ ਭਾਵੇ ਹਰ ਤਰਾਂ ਦੇ ਧਰਮ ਦੇ ਲੋਕ ਵੱਸਦੇ ਹਨ ਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੇ ਹਨ ਪਰ ਕੁਝ ਗਾਇਕ ਅਤੇ ਗਾਇਕਾਂ ਹਨ ਜਿੰਨਾ ਵਿੱਚ ਗਾਇਕ ਪੰਮੀ ਬਾਈ ਅਤੇ ਮਰਹੂਮ ਗਾਇਕਾਂ ਗੁਰਮੀਤ ਬਾਵਾ ਦੀ ਧੀ ਗਾਇਕਾਂ ਗਲੋਰੀ ਬਾਵਾ ਹਨ ਜੋ ਇਸ ਤੋਂ ਕਦੇ ਪਿੱਛੇ ਨਹੀਂ ਹਟਦੇ ਭਾਵੇ ਵੇਸਟਨ ਕਲਚਰ ਕਿੰਨੇ ਵੀ ਆਪਣੇ ਪੈਰ ਪੈਸਾਰ ਲਵੇ !
ਬੀਤੀ ਦਿਨੀ ਮਾਲਵਾ ਜੋ ਕੇ ਆਪਣੇ ਪ੍ਰਸਿੱਧ ਭੰਗੜੇ ਤੇ ਬੋਲੀਆਂ ਦੇ ਨਾਲ ਪ੍ਰਸਿੱਧ ਹੈ ਮਸ਼ਹੂਰ ਗਾਇਕ ਪੰਮੀ ਬਾਈ ਅਤੇ ਲੋਕ ਗਾਇਕਾਂ ਗਲੋਰੀ ਬਾਵਾ ਵੱਲੋਂ ਗਾਈਆ ਲੋਕ ਬੋਲੀਆਂ ਖੁਲੇ ਅਖਾੜੇ ਵਿੱਚ ਉਸ ਦਾ ਫ਼ਿਲਮਾਂਕਨ ਕੀਤਾ ਗਿਆ ਜਿਸ ਵਿੱਚ ਲੋਕ ਸਾਜ਼ਾਂ ਦੇ ਵਜੰਤਰੀ ਸਾਜ਼ੀਆ ਨੇ ਇੱਕ ਵੱਖਰਾ ਰੰਗ ਬੰਨ ਦਿੱਤਾ ਅਤੇ ਬਹੁਤ ਜਲਦ ਸਰੋਤੇ ਸੁਣ ਅਤੇ ਦਰਸ਼ਕ ਵੇਖ ਸਕਣਗੇ!