ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਨਿਗਰਾਨਾਂ ਵੱਲੋਂ ਸਟ੍ਰਾਂਗ ਰੂਮ ਦੀ ਜਾਂਚ

ਖ਼ਬਰ ਸ਼ੇਅਰ ਕਰੋ
035645
Total views : 131913

ਮਸ਼ੀਨਾਂ ਦੀ ਸੁਰੱਖਿਆ ਦੇ ਨਾਲ-ਨਾਲ ਕਰਮਚਾਰੀਆਂ ਦੀ ਸਹੂਲਤ ਦਾ ਵੀ ਰੱਖੋ ਪੂਰਾ ਖਿਆਲ
ਅੰਮ੍ਰਿਤਸਰ 15 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਅੰਮ੍ਰਿਤਸਰ ਵਿਚ ਚੋਣਾਂ ਮੁਕੰਮਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਚੋਣ ਨਿਗਰਾਨ ਸ੍ਰੀ ਏ. ਰਾਧਾਬਿਨੋਦ ਸਰਮਾ, ਆਈ.ਏ.ਐਸ ਵੱਲੋਂ ਵੋਟ ਮਸ਼ੀਨਾਂ ਨੂੰ ਸੁਰੱਖਿਆ ਰੱਖਣ ਤੇ ਗਿਣਤੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੱਖਣੀ ਹਲਕੇ ਦੇ ਸਟਰਾਂਗ ਰੂਮ, ਜੋ ਕਿ ਸਰੂਪ ਰਾਣੀ ਕਾਲਜ ਵਿਖੇ ਹੈ, ਦਾ ਦੌਰਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਦੱਖਣੀ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸਨਰ ਸ੍ਰੀ ਸੁਰਿੰਦਰ ਸਿੰਘ ਨੇ ਉਨਾਂ ਨੂੰ ਸਾਰੀ ਤਿਆਰੀ ਵਿਖਾਉਂਦੇ ਹੋਏ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾ ਲਈ 019 ਅੰਮ੍ਰਿਤਸਰ ਦੱਖਣੀ ਹਲਕੇ ਦਾ ਇਹ ਸਥਾਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਥੋਂ ਹੀ ਪੋਲਿੰਗ ਪਾਰਟੀਆਂ ਉਨਾਂ ਦੇ ਬੂਥਾਂ ਲਈ ਤੋਰਿਆ ਜਾਵੇਗਾ। ਉਨਾਂ ਭਰੋਸਾ ਦਿੱਤਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਟਰਾਂਗ ਰੂਮ ਦਾ ਕੰਮ ਦੀ ਸੁਰੱਖਿਆ ਤੋਂ ਲੈ ਕੇ ਗਿਣਤੀ ਤੱਕ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।
ਚੋਣ ਅਬਜਰਵਰ ਦੁਆਰਾ ਅੰਮ੍ਰਿਤਸਰ ਦੱਖਣੀ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਕੀਤੇ ਗਏ ਪ੍ਰਬੰਧਾ ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਵੋਟਰ ਮਸ਼ੀਨਾਂ ਦੀ ਸੁਰੱਖਿਆ ਦੇ ਨਾਲ –ਨਾਲ ਵੋਟਾਂ ਵਿਚ ਤਾਇਨਾਤ ਕੀਤੇ ਗਏ ਸਟਾਫ ਦੀ ਸਹਾਇਤਾ ਲਈ ਮੌਸਮ ਨੂੰ ਵੇਖਦੇ ਹੋਏ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨਾਂ ਕਿਹਾ ਕਿ ਆਉਣ ਵਾਲੀਆਂ ਰਿਹਰਸਲਾਂ ਵੀ ਇਸ ਸਥਾਨ ਉਤੇ ਹੋਣੀਆਂ ਹਨ ਅਤੇ ਉਨਾਂ ਲਈ ਵੀ ਪੂਰੀ ਤਿਆਰੀ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਤਰਾਂ ਦੀ ਮੁਸਕਲ ਨਾ ਆਵੇ। ਇਸ ਮੌਕੇ ਐਕਸੀਅਨ ਸ੍ਰੀ ਮਨਜੀਤ ਸਿੰਘ, ਇਲੈਕਸਨ ਇੰਚਾਰਜ ਸ੍ਰੀ ਸੰਜੀਵ ਕੁਮਾਰ ਕਾਲੀਆ, ਇਲੈਕਸਨ ਕਾਨੂੰਨਗੋ ਸ੍ਰੀ ਰਾਜਵਿੰਦਰ ਸਿੰਘ ਬੱਲ, ਸੁਪਰਡੰਟ ਸ੍ਰੀ ਦਵਿੰਦਰ ਬੱਬਰ, ਏ.ਟੀ.ਪੀ ਸ੍ਰੀ ਪਰਮਿੰਦਰਜੀਤ ਸਿੰਘ, ਅਤੇ ਸ੍ਰੀ ਸਤਿੰਦਰ ਸਿੰਘ ਇੰਸਪੈਕਟਰ ਨਗਰ ਨਿਗਮ, ਅੰਮ੍ਰਿਤਸਰ ਮੌਜੂਦ ਸਨ।