ਹਰਭਜਨ ਸਿੰਘ ਈ.ਟੀ.ਓ ਨੇ ਰੱਖਿਆ ਮਲੋਟ ਤੋਂ ਰਾਜਸਥਾਨ ਬਾਰਡਰ ਤੱਕ ਜਾਂਦੀ ਸੜਕ ਦੇ ਮਜ਼ਬੂਤੀ-ਕਰਨ ਪ੍ਰੋਜੈਕਟ ਦਾ ਨੀਂਹ ਪੱਥਰ-

ਖ਼ਬਰ ਸ਼ੇਅਰ ਕਰੋ
048054
Total views : 161400

 

ਚੰਡੀਗੜ੍ਹ, 08 ਮਾਰਚ – ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੀ ਪ੍ਰਮੁੱਖ ਸੜਕ  ਜੋ ਕਿ ਮਲੋਟ ਤੋਂ ਰਾਜਸਥਾਨ ਬਾਰਡਰ ਤੱਕ ਜਾਂਦੀ ਹੈ ਦੇ ਮਜ਼ਬੂਤੀ-ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।

ਸ. ਹਰਭਜਨ ਸਿੰਘ ਈ.ਟੀ.ੳ ਨੇ ਕਿਹਾ ਕਿ ਇਸ ਸੜਕ ਤੇ 17.69 ਕਰੋੜ ਰੁਪਏ ਖਰਚ ਆਵੇਗਾ। ਇਸ ਮੌਕੇ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਾਰਦਰਸ਼ ਤਰੀਕੇ ਨਾਲ ਵਿਭਾਗੀ ਕਾਰਜ ਨੇਪਰੇ ਚਾੜੇ ਜਾ ਰਹੇ ਹਨ।