ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਮਾਰਗਰੈਟ ਗੋਲਡਿੰਗ (ਐਮ.ਡੀ) ਐਵਾਰਡ ਨਾਲ ਸਨਮਾਨਿਤ-

ਖ਼ਬਰ ਸ਼ੇਅਰ ਕਰੋ
035612
Total views : 131859

ਜੰਡਿਆਲਾ ਗੁਰੂ, 15 ਮਾਰਚ-( ਸ਼ਿੰਦਾ ਲਾਹੌਰੀਆ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ), ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਇਨਰ ਵੀਲ ਕਲੱਬ ਆਫ਼ ਅੰਮ੍ਰਿਤਸਰ ਪੋ੍ਰ ਅਤੇ ਇਨਰ ਵੀਲ ਕਲੱਬ ਬਟਾਲਾ ਵੱਲੋਂ ਪਿੰਗਲਵਾੜਾ ਸੰਸਥਾ ਦੇ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਾਰਗਰੈਟ ਗੋਲਡਿੰਗ (ਐਮ.ਡੀ.) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਸਤਿੰਦਰ ਕੌਰ ਨਿੱਜਰ ਅਤੇ ਉਹਨਾਂ ਦੇ ਕਲੱਬ ਮੈਂਬਰਾਂ ਨੇ ਕਿਹਾ ਕਿ ਉਹ ਡਾ. ਇੰਦਰਜੀਤ ਕੌਰ ਨੂੰ ਇਹ ਸਨਮਾਨ ਸੌਂਪ ਕੇ ਬੜਾ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਸੰਸਥਾਂ ਜੋ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਹ ਬੇਮਿਸਾਲ ਹੈ। ਉਹਨਾਂ ਦੱਸਿਆ ਕਿ ਅੱਜ ਆਏ ਹੋਏ ਸਾਰੇ ਮੈਂਬਰਾਂ ਨੇ ਮਾਨਾਂਵਾਲਾ ਬ੍ਰਾਂਚ ਦੀਆਂ ਵੱਖ-ਵੱਖ ਵਾਰਡਾਂ, ਵਿਭਾਗਾਂ ਨੂੰ ਕੋਲੋਂ ਜਾ ਕੇ ਦੇਖਿਆ ਹੈ ਅਤੇ ਉਹ ਸੰਸਥਾ ਵੱਲੋਂ ਸੁਚੱਜੇ ਢੰਗ ਨਾਲ ਚਲਾਏ ਜਾ ਰਹੇ ਕੰਮਾਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਲੱਬ 100 ਤੋਂ ਵੱਧ ਦੇਸ਼ਾਂ ਵਿੱਚ ਕਰੀਬ ਡੇਢ ਲੱਖ ਮੈਂਬਰਾਂ ਨਾਲ ਚੱਲ ਰਿਹਾ ਹੈ।

ਇਸ ਮੌਕੇ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਜੀ ਆਇਆ ਕਿਹਾ । ਇਸ ਸਨਮਾਨ ਸਮਾਰੋਹ ਦੌਰਾਨ ਭਗਤ ਪੂਰਨ ਸਿੰਘ ਸਕੂਲ ਫ਼ਾਰ ਦੀ ਡੈੱਫ ਅਤੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ਼ ਫ਼ਾਰ ਸਪੈਸ਼ਲ ਐਜੂਕੇਸ਼ਨ ਮਾਨਾਂਵਾਲਾ ਦੇ ਅੰਤਰਰਾਸ਼ਟਰੀ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਵੀ ਕਲੱਬ ਵੱਲੋਂ ਇਨਾਮ ਦਿੱਤੇ ਗਏ। ਡਾ. ਇੰਦਰਜੀਤ ਕੌਰ ਅਤੇ ਮੈਡਮ ਅਬਨਾਸ਼ ਕੌਰ ਕੰਗ ਚੇਅਰਪਰਸਨ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਨੇ ਸਾਂਝੇ ਤੌਰ ਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ। ਡਾ. ਇੰਦਰਜੀਤ ਕੌਰ ਰੇਨੂੰ ਵੱਲੋਂ ਸਟੇਜ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ।

ਇਸ ਮੌਕੇ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਪਰਮਿੰਦਰਜੀਤ ਸਿੰਘ ਭੱਟੀ, ਮੈਡਮ ਸੁਰਿੰਦਰ ਕੌਰ ਭੱਟੀ, ਡਾ. ਇੰਦਰਜੀਤ ਕੌਰ (ਰੇਨੂੰ), ਡਾ. ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਅਨੀਤਾ ਬੱਤਰਾ , ਡੀ.ਸੀ. ਰੀਟਾ ਸਰਮਾ. ਡਾ. ਸੁਰਜੀਤ ਕੌਰ , ਪੂਜਾ ਗਰਗ ਅਤੇ ਵੱਖ-ਵੱਖ ਵਾਰਡਾਂ ਵਿਭਾਗਾਂ ਦੇ ਇੰਚਾਰਜ ਆਦਿ ਹਾਜ਼ਰ ਸਨ।