Total views : 132909
ਅੰਮ੍ਰਿਤਸਰ, 03 ਅਪ੍ਰੈਲ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਪੁਲਿਸਿੰਗ ਸਾਂਝ ਕੇਂਦਰ ਜੰਡਿਆਲਾ ਗੁਰੂ ਅਤੇ ਜ਼ਿਲ੍ਹਾ ਕਾਨੂੰਨੀ ਅਥਾਰਟੀ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਕਲਾਂ ਵਿਖੇ ਸਾਈਬਰ ਕ੍ਰਾਈਮ, ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ, 112 ਹੈਲਪਲਾਈਨ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਸੈਮੀਨਾਰ ਲਾਇਆ ਗਿਆ। ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਸ ਸੈਮੀਨਾਰ ਦੌਰਾਨ 112 ਹੈਲਪਲਾਈਨ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਅਤੇ ਐਮਰਜੈਂਸੀ ਵਿੱਚ ਇਸਦੀ ਮਦਦ ਕਿਵੇਂ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਏ.ਐਸ.ਆਈ ਸਤਨਾਮ ਸਿੰਘ (ਸੀ.ਪੀ.ਆਰ.ਸੀ. ਸ਼ਾਖਾ ਅੰਮ੍ਰਿਤਸਰ ਦਿਹਾਤੀ), ਏ.ਐਸ.ਆਈ ਰਣਜੀਤ ਸਿੰਘ (ਨਿਗਰਾਨ ਅਫ਼ਸਰ ਸਬ ਡਵੀਜ਼ਨ ਜੰਡਿਆਲਾ ਗੁਰੂ), ਏ.ਐਸ.ਆਈ ਜਸਪਾਲ ਸਿੰਘ, ਹੈੱਡ ਕਾਂਸਟੇਬਲ ਦਵਿੰਦਰਪਾਲ ਸਿੰਘ ਸਾਂਝ ਸੈਂਟਰ ਜੰਡਿਆਲਾ ਗੁਰੂ, ਏ.ਐਸ.ਆਈ ਕੇਵਲ ਸਿੰਘ 112 ਹੈਲਪਲਾਈਨ ਸਟਾਫ਼ , ਐਡਵੋਕੇਟ ਸਿਮਰਪ੍ਰੀਤ ਕੌਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਅੰਮਿ੍ਤਸਰ ਸਟਾਫ਼, ਸਕੂਲ ਪਿ੍ੰਸੀਪਲ ਖੁਸ਼ਰੁਪਇੰਦਰ ਕੌਰ ਸਟਾਫ਼ ਮੈਂਬਰ ਹਾਜ਼ਰ ਸਨ।