ਵੋਟਰ ਜਾਗਰੂਕਤਾ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਸਮਰਪਿਤ ਸਾਈਕਲੋਥਾਨ ਇਵੈਂਟ ’ਚ ਹੁਸ਼ਿਆਰਪੁਰ ਵਾਸੀਆਂ ਨੇ ਦਿਖਾਇਆ ਜੋਸ਼

ਖ਼ਬਰ ਸ਼ੇਅਰ ਕਰੋ
035635
Total views : 131890

ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸਾਈਕਲੋਥਾਨ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ

ਹੁਸ਼ਿਆਰਪੁਰ, 7 ਅਪ੍ਰੈਲ – ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਿਟ ਬਾਈਕਰਸ ਕਲੱਬ ਵਲੋਂ ਵੱਡੇ ਪੱਧਰ ਦੇ ਸਾਈਕਲੋਥਾਨ ਇਵੈਂਟ

’ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ’ ਵਿਚ ਹੁਸ਼ਿਆਰਪੁਰ ਵਾਸੀਆਂ ਨੇ ਬਹੁਤ ਜੋਸ਼ ਦਿਖਾਇਆ। ਲੋਕ ਸਭਾ ਚੋਣਾਂ-2024 ਲਈ ਵੋਟਰ ਜਾਰਗੂਕਤਾ ਤੇ ਨਸ਼ਾ ਮੁਕਤ ਪੰਜਾਬ ਦੀ ਥੀਮ ’ਤੇ ਕਰਵਾਏ ਗਏ ਇਸ ਸਾਈਕਲੋਥਾਨ ਵਿਚ 8 ਸਾਲ ਤੋਂ 80 ਸਾਲ ਉਮਰ ਵਰਗ ਦੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਪ੍ਰੋਫੈਸ਼ਨਲ ਸਾਈਕਲਿਸਟਾਂ ਨੇ ਹਿੱਸਾ ਲਿਆ। ਇਸ ਇਵੈਂਟ ਵਿਚ 100 ਕਿਲੋਮੀਟਰ ਸਾਈਕਲਿੰਗ, 300 ਤੇ 200 ਸਾਈਕਲਿੰਗ ਵਿਚ 35 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਸਾਈਕਲੋਥਾਨ ਦੀ ਸ਼ੁਰੂਆਤ ਐਸ.ਐਸ.ਪੀ ਹੁਸ਼ਿਆਰਪੁਰ ਸੁਰੇਂਦਰ ਲਾਂਬਾ, ਫਿਟ ਬਾਈਕਰਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਡੀ.ਐਸ.ਪੀ ਅਮਰਨਾਥ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਪੂਰੀ ਦੁਨੀਆਂ ਵਿਚ ਸਾਈਕਲਿੰਗ ਦੇ ਖੇਤਰ ਵਿਚ ਆਪਣਾ ਮੁਕਾਮ ਹਾਸਲ ਕਰਨ ਵਾਲੇ ਸਾਈਕਲਿਸਟ ਡਾ. ਅਮਿਤ ਸਮਰਥ, ਡਾ. ਪਵਨ ਢੀਂਗਰਾ, ਰਾਵੀ ਬਦੇਸ਼ਾ, ਆਦਿਲ ਤੇਲੀ, ਮੇਘਾ ਜੈਨ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲੈ ਕੇ ਇਸ ਇਵੈਂਟ ਦੀ ਸ਼ਾਨ ਵਧਾਈ। ਇਸ ਦੌਰਾਨ ਐਸ.ਐਸ.ਪੀ ਵਲੋਂ ਇਨ੍ਹਾਂ ਅੰਤਰਾਸ਼ਟਰੀ ਸਾਈਕਲਿਸਟਾਂ ਦਾ ਵੀ ਸਨਮਾਨ ਕੀਤਾ ਗਿਆ।

ਐਸ.ਐਸ.ਪੀ ਸੁਰੇੱਦਰ ਲਾਂਬਾ ਨੇ ਇਸ ਦੌਰਾਨ ਇਵੈਂਟ ਵਿਚ ਹਿੱਸਾ ਲੈਣ ਵਾਲੇ ਸਾਰੇ ਸਾਈਕਲਿਸਟਾਂ ਤੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਯੋਗ ਵੋਟਰ ਲੋਕ ਸਭਾ ਚੋਣਾਂ-2024 ਵਿਚ ਆਪਣੀ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨ ਅਤੇ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਮੁਕਤ ਪੰਜਾਬ ਦੀ ਥੀਮ ’ਤੇ ਕਰਵਾਏ ਗਏ ਆਯੋਜਨ ਸਾਡੇ ਸਾਰਿਆਂ ਨੂੰ ਸੰਕਲਪ ਲੈ ਕੇ ਇਸ ਦਿਸ਼ਾ ਵਿਚ ਅੱਗੇ ਵੱਧਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਲਈ ਇਸ ਤਰ੍ਹਾਂ ਦੇ ਇਵੈਂਟ ਸਮੇਂ ਦੀ ਮੁੱਖ ਜ਼ਰੂਰਤ ਹੈ। ਉਨ੍ਹਾਂ ਫਿਟ ਬਾਈਕਰਸ ਕਲੱਬ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਵੈਂਟ ਦੀ ਸਫ਼ਲਤਾ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਰਾਸ਼ਟਰੀ ਪੱਧਰ ’ਤੇ ਜਾਣਿਆ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ੇ ਖਿਲਾਫ਼ ਇਕਜੁੱਟਤਾ ਦਿਖਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਅਤੇ ਬਜ਼ੁਰਗਾਂ ਵਲੋਂ ਦਿਖਾਇਆ ਗਿਆ ਜੋਸ਼ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਸਾਈਕਲਿੰਗ ਹੱਬ ਵਜੋਂ ਵਿਕਸਿਤ ਹੋਵੇਗਾ।

ਫਿਟ ਬਾਈਕਰਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਸਾਈਕਲੋਥਾਨ ਵਿਚ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ, ਸੈਂਚੁਰੀ ਪਲਾਈਵੁੱਡ, ਵਲੰਟੀਅਰਾਂ ਅਤੇ ਹੋਰ ਸਹਿਯੋਗੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਪੈਡਲ ਐਂਡ ਸੈਡਲ ਕਲੱਬ ਗੜ੍ਹਸ਼ੰਕਰ ਦੇ ਚਰਨਜੀਤ ਸਿੰਘ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਵੈਂਟ ਵਿਚ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੈਲਗਿਰੀ ਤੋਂ ਆਏ ਪ੍ਰੀਤਮ ਸਿੰਘ ਸਾਈਕਲਿੰਗ ਇਵੈਂਟ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਾਈਕਲੋਥਾਨ ਦਾ ਮੁੱਖ ਉਦੇਸ਼ ਇਹੀ ਹੈ ਕਿ ਰਾਸ਼ਟਰੀ ਪੱਧਰ ’ਤੇ ਧਿਆਨ ਆਕਰਸ਼ਿਤ ਕੀਤਾ ਜਾ ਸਕੇ ਕਿ ਹੁਸ਼ਿਆਰਪੁਰ ਜ਼ਿਲ੍ਹਾ ਸਾਈਕਲਿੰਗ ਹੱਬ ਵਜੋਂ ਵਿਕਸਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਵੈਂਟ ਦੀਆਂ ਤਿਆਰੀਆਂ ਵਿਚ 100 ਦੇ ਕਰੀਬ ਵਲੰਟੀਅਰਾਂ ਨੇ ਤਿੰਨ ਮਹੀਨੇ ਲਗਾਤਾਰ ਮਿਹਨਤ ਕੀਤੀ ਹੈ। ਇਸ ਮੌਕੇ ਫਿਟ ਬਾਈਕਰਸ ਕਲੱਬ ਦੇ ਮੀਤ ਪ੍ਰਧਾਨ ਮੁਨੀਰ ਨਜ਼ਰ, ਸਕੱਤਰ ਉਤਮ ਸਿੰਘ ਸਾਬੀ, ਪ੍ਰਿੰਸੀਪਲ ਰਾਕੇਸ਼ ਕੁਮਾਰ, ਅੰਕੂਰ ਸ਼ਰਮਾ, ਲੈਕਚਰਾਰ ਸੰਦੀਪ ਸੂਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
#LokSabhaElections2024 #TheCEOPunjab #NoVoterToBeLeftBehind #chunavkaparv #ivoteforsure #IssVaar70Par
#ElectionCommissionOfIndia
#komalmittal