Flash News
ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ-
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-

ਲੋਕ ਸਭਾ ਚੋਣਾਂ ਦੀਆਂ ਰਿਹਰਸਲਾਂ ਅੱਜ ਤੋਂ ਸ਼ੁਰੂ-ਜ਼ਿਲਾ ਚੋਣ ਅਧਿਕਾਰੀ 16860 ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ

ਖ਼ਬਰ ਸ਼ੇਅਰ ਕਰੋ
046264
Total views : 154286

ਅੰਮ੍ਰਿਤਸਰ, 4 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਅਗਾਮੀ ਲੋਕ ਸਭਾ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅੱਜ ਤੋਂ ਰਿਹਰਸਲਾਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਹਨਾਂ ਰਿਹਰਸਲਾਂ ਵਿੱਚ 16860 ਅਧਿਕਾਰੀ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਵਿੱਚ 4038 ਪੀਆਰਓ 4280 ਏਪੀਆਰੳ ਅਤੇ 8542 ਪੋਲਿੰਗ ਅਫਸਰ ਲਗਾਏ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਰਿਹਰਸਲ ਵਾਲੀਆ ਥਾਵਾਂ ਤੇ ਹਰ ਕਮਰੇ ਵਿੱਚ ਪ੍ਰੋਜੈਕਟਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਪੋਲਿੰਗ ਪਾਰਟੀਆਂ ਲਈ ਰਿਫਰੈਸ਼ਮੈਂਟ, ਪੀਣ ਵਾਲਾ ਪਾਣੀ, ਪਾਰਕਿੰਗ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਕਮਿਸ਼ਨਰ (ਜਰਨਲ) ਸ਼੍ਰੀਮਤੀ ਜੋਤੀ ਬਾਲਾ ਜੀ ਵੱਲੋਂ ਇਹਨਾਂ ਰਿਹਾਸਲ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੀ ਹਰਸਲਾ ਵਾਲੀਆਂ ਥਾ ਵਾਂ ਤੇ ਪੂਰੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ ਤਾਂ ਜੋ ਰਿਹਰਸਲ ਲਈ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਅਜਨਾਲਾ, ਸਰਕਾਰੀ ਨਰਸਿੰਗ ਕਾਲਜ ਲੜਕੀਆਂ, ਮੈਡੀਕਲ ਮਾਈ ਭਾਗੋ ਸਰਕਾਰੀ ਪੋਲੀਟੈਕਨੀਕਲ ਕਾਲਜ, ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ, ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨੋਲੋਜੀ ਮਾਈ ਭਾਗੋ, ਸਰਕਾਰੀ ਪੋਲੀਟਿਕਲ ਕਾਲਜ ਜੀਟੀ ਰੋਡ , ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਬੀ ਬਲੋਕ ਰਨਜੀਤ ਐਵਨਿਊ , ਸਾਰਾਗੜੀ ਮੈਮੋਰੀਅਲ ਸਕੂਲ ਟਾਊਨ ਹਾਲ, ਸਰੂਪ ਪੁਰਾਣੀ ਕਾਲਜ ਫਾਰ ਵੋਮੈਨ ਰਾਣੀ ਕਾ ਬਾਗ , ਬੀਬੀ ਕੇ ਡੀਏਵੀ ਕਾਲਜ ਲਾਨਸ ਰੋਡ, ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਬਾਬਾ ਬਕਾਲਾ ਵਿਖੇ ਉਕਤ ਰੀਹਰਸਲਾ ਹੋਣਗੀਆਂ
ਵਧੀਕ ਕਮਿਸ਼ਨਰ (ਜਰਨਲ) ਸ਼੍ਰੀਮਤੀ ਜੋਤੀ ਬਾਲਾ ਵਲੋ 019 ਅੰਮ੍ਰਿਤਸਰ ਦੱਖਣੀ ਦੇ ਵੈਨਿਊ ਅਤੇ ਅਜਨਾਲਾ ਵਿਖੇ ਬਣੇ ਰਿਹਰਸਲ ਕੇਂਦਰਾਂ ਦੀ ਚੈਕਿੰਗ ਵੀ ਕੀਤਾ ਗਈ।
ਇਸ ਮੌਕੇ 019 ਅੰਮ੍ਰਿਤਸਰ ਦੱਖਣੀ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ , ਐਸ ਡੀ ਐਮ ਅਰਵਿੰਦਰ ਪਾਲ ਸਿੰਘ ਅਜਨਾਲਾ ਤੇ ਏ.ਈ.ਆਰ.ਓ-ਕਮ-ਐਕੀਸੀਅਨ ਸ਼੍ਰੀ ਗੁਰਜਿੰਦਰ ਸਿੰਘ, ਐਕਸੀਅਨ ਸ਼੍ਰੀ ਐਸ.ਪੀ ਸਿੰਘ, ਐਕਸੀਅਨ ਸ਼੍ਰੀ ਭਲਿੰਦਰ ਸਿੰਘ, ਇਲੈਕਸ਼ਨ ਇੰਚਾਰਜ ਸ਼੍ਰੀ ਸੰਜੀਵ ਕਾਲੀਆ ਅਤੇ ਇਲੈਕਸ਼ਨ ਕਾਨੂੰਨਗੋ ਸ਼੍ਰੀ ਰਾਜਵਿੰਦਰ ਸਿੰਘ ਬੱਲ ਹਾਜ਼ਰ ਸਨ