Total views : 131858
ਜੰਡਿਆਲਾ ਗੁਰੂ, 12 ਮਈ-(ਸਿਕੰਦਰ ਮਾਨ)- ਖਾਲਸਾ ਆਟੋ ਰਿਕਸ਼ਾ ਯੂਨੀਅਨ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਟੱਕਰ ਜਾਣੀਆ ਨੂੰ ਉਸ ਸਮੇ ਭਾਰੀ ਸਦਮਾ ਲੱਗਾ, ਜਦੋੰ ਉਨਾ ਦੇ ਭੂਆ ਸ੍ਰੀਮਤੀ ਸੁਮਿੱਤਰਾ ਰਾਣੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਹਰਜਿੰਦਰਜੀਤ ਬਿੱਟੂ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਮਾਤਾ ਸੁਮਿੱਤਰਾ ਰਾਣੀ ਜੀ ਦੀ ਅੰਤਿਮ ਅਰਦਾਸ 15 ਮਈ ਦਿਨ ਬੁੱਧਵਾਰ ਨੂੰ ਗੁਰਦੁਆਰਾ ਕਲਗੀਧਰ ਮਸੀਤਾਂ ਰੋਡ, ਕੋਟ ਈਸੇ ਖਾਂ ਵਿਖੇ ਬਾਅਦ ਦੁਪਹਿਰ 12 ਵਜੇ ਤੋ 1 ਵਜੇ ਤੱਕ ਹੋਵੇਗੀ।