




Total views : 161406






Total views : 161406ਸ਼੍ਰੀ ਹਰਗੋਬਿੰਦਪੁਰ (ਬਟਾਲਾ), 19 ਮਈ – ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਪੰਜਾਬ ਵਿੱਚ 1 ਜੂਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋ ਰਹੀ ਇਲੈਕਸ਼ਨ ਦੀਆ ਤਿਆਰੀਆਂ ਦੇ ਸਬੰਧ ਪੋਲਿੰਗ ਸਟਾਫ਼ ਨੂੰ ਘੁਮਾਣ ਦੇ ਬਾਬਾ ਨਾਮਦੇਵ ਯੂਨੀਵਰਸਿਟੀ ਵਿੱਚ ਪੋਲਿੰਗ ਸਟਾਫ਼ ਨੂੰ ਦੂਸਰੀ ਚੋਣਾਂ ਸਬੰਧੀ ਟ੍ਰੇਨਿੰਗ ਦਿੱਤੀ ਗਈ, ਜਿੱਥੇ 4 ਪੋਲਿੰਗ ਸਟਾਫ ਦੀ ਇਕ ਪਾਰਟੀ ਬਣਾਈ ਗਈ, ਜਿਸ ਵਿੱਚ ਪ੍ਰਜਾਈਡਿੰਗ ਅਫਸਰ, ਸਹਾਇਕ ਪ੍ਰਜਾਈਡਿੰਗ ਅਫਸਰ ਅਤੇ ਦੋ ਪੋਲਿੰਗ ਅਫਸਰ ਦੀ ਪਾਰਟੀ ਇਲੈਕਸ਼ਨ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਹੈ ।
ਇਸ ਸਬੰਧੀ ਸਿਖਲਾਈ ਲੈ ਰਹੇ ਪੋਲਿੰਗ ਸਟਾਫ਼ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਵਿਸ਼ੇਸ਼ ਸਾਰੰਗਲ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਨਿਗਰਾਨੀ ਹੇਠ ਸਹਾਇਕ ਰਿਟਰਨਿੰਗ ਅਫਸਰ,ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਮੈਡਮ ਜਯੋਤਸਨਾ ਸਿੰਘ ਦੀ ਅਗਵਾਈ ਹੇਠ ਸਮੇਂ ਸਮੇਂ ਤੇ ਟੀਮਾਂ ਨੂੰ ਵਧੀਆ ਤਰੀਕੇ ਨਾਲ ਇਲੈਕਸ਼ਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ
ਇਸ ਮੌਕੇ ਪ੍ਰਜਾਈਡਿੰਗ ਅਫਸਰ ਉਮੇਸ਼ ਕੁਮਾਰ, ਸਹਾਇਕ ਪ੍ਰੋਜੈਕਟ ਅਫਸਰ, ਮੈਨੁਅਲ, ਪੋਲਿੰਗ ਅਫਸਰ,ਬਲਵਿੰਦਰ ਕੌਰ ਅਤੇ ਸਵਿੰਦਰ ਸਿੰਘ ਅਤੇ ਵੱਖ ਵੱਖ ਪਾਰਟੀਆਂ ਦਾ ਸਟਾਫ਼ ਹਾਜ਼ਰ ਸੀ







