ਜਨਰਲ ਅਬਜ਼ਰਵਰ ਤੇ ਰਿਟਰਨਿੰਗ ਅਫ਼ਸਰ ਦੀ ਹਾਜ਼ਰੀ ਵਿੱਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਹੋਈ ਦੂਜੀ ਰੈਂਡੇਮਾਇਜੇਸ਼ਨ

ਖ਼ਬਰ ਸ਼ੇਅਰ ਕਰੋ
035630
Total views : 131885

ਚੋਣ ਲੜ ਰਹੇ ਉਮੀਦਵਾਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਰਹੇ ਹਾਜ਼ਰ
ਤਰਨ ਤਾਰਨ, 19 ਮਈ -(ਡਾ. ਦਵਿੰਦਰ ਸਿੰਘ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਈਜ ਰੈਂਡੇਮਾਇਜ਼ੇਸਨ ਅੱਜ ਇੱਥੇ ਜਨਰਲ ਚੋਣ ਅਬਜ਼ਰਵਰ ਸ੍ਰੀ ਅਭਿਮਨਿਊ ਕੁਮਾਰ ਅਤੇ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 03-ਖਡੂਰ ਸਾਹਿਬ ਸ੍ਰੀ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਮੁਕੰਮਲ ਹੋਈ।ਇਹ ਸਾਰੀ ਪ੍ਰਕ੍ਰਿਆ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਹਲਕਾ 03-ਖਡੂਰ ਸਾਹਿਬ ਦੇ 09 ਵਿਧਾਨ ਸਭਾ ਹਲਕਿਆਂ ਲਈ ਅੱਜ ਦੂਜੀ ਰੈਂਡੇਮਾਈਜੇਸ਼ਨ ਦੌਰਾਨ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਬੂਥ ਅਨੁਸਾਰ ਵੰਡ ਕੀਤੀ ਗਈ।ਉਨ੍ਹਾਂ ਕਿਹਾ ਕਿ ਰੈਂਡੇਮਾਈਜੇਸ਼ਨ ਦੀ ਇਹ ਸਾਰੀ ਪ੍ਰੀਕ੍ਰਿਆ ਜਨਰਲ ਚੋਣ ਅਬਜ਼ਰਵਰ ਹਾਜ਼ਰੀ ਵਿੱਚ ਹੋਈ ਹੈ।
ਉਹਨਾਂ ਦੱਸਿਆ ਕਿ ਲੋਕ ਹਲਕਾ ਖਡੂਰ ਸਾਹਿਬ ਦੇ 1974 ਪੋਲਿੰਗ ਬੂਥਾਂ ਲਈ 4830 ਬੈਲਟ ਯੂਨਿਟ, 2529 ਕੰਟਰੋਲ ਯੂਨਿਟ ਅਤੇ 2452 ਵੀ. ਵੀ. ਪੈਟ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਪੂਰੇ ਆਜ਼ਾਦਾਨਾ ਅਤੇ ਸ਼ਾਂਤਮਈ ਮਾਹੌਲ ਵਿੱਚ ਨੇਪਰੇ ਚਾੜ੍ਹੀਆਂ ਜਾਣਗੀਆਂ।
————