ਸਰਵੀਲੈਂਸ ਟੀਮਾਂ ਉਮੀਦਵਾਰਾਂ ਦੇ ਹਰੇਕ ਖਰਚੇ ਤੇ ਰੱਖ ਰਹੀਆਂ ਤਿੱਖੀ ਨਜ਼ਰ – ਖਰਚਾ ਅਬਜ਼ਰਵਰ

ਖ਼ਬਰ ਸ਼ੇਅਰ ਕਰੋ
035611
Total views : 131858

ਉਮੀਦਵਾਰਾਂ ਦੇ ਖਰਚੇ ਦੀ ਕੀਤੀ ਗਈ ਜਾਂਚ ਪੜਤਾਲ
ਅੰਮ੍ਰਿਤਸਰ 21 ਮਈ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਲੋਕ ਸਭਾ ਚੋਣਾਂ 2024 ਲੜ੍ਹ ਰਹੇ ਉਮੀਦਵਾਰਾਂ ਦੇ ਖਰਚੇ ਤੇ ਸਰਵੀਲੈਂਸ ਟੀਮਾਂ ਆਪਣੀ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਸ ਲਈ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਖਰਚਾ ਰਜਿਸਟਰ ਮੇਨਟੇਨ ਰੱਖਣ ਤਾਂ ਜੋ ਉਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਸਬੰਧੀ ਅੱਜ ਖਰਚਾ ਅਬਜ਼ਰਬਰ ਸ੍ਰੀ ਬਾਰੇ ਗਨੇਸ਼ ਸੁਧਾਕਰ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਸ੍ਰੀ ਮਨੂ ਸ਼ਰਮਾ ਨੇ ਉਮੀਦਵਾਰਾਂ ਦੇ ਖਰਚਿਆਂ ਦੇ ਰਜਿਸਟਰ ਨੂੰ ਜਾਂਚਿਆ ਅਤੇ ਦੱਸਿਆ ਕਿ ਕੁਝ ਉਮੀਦਵਾਰਾਂ ਦੇ ਖਰਚਾ ਰਜਿਸਟਰ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਤਿਆਰਾ ਕੀਤੇ ਗਏ ਖਰਚਾ ਰਜਿਸਟਰ ਵਿੱਚ ਅੰਤਰ ਪਾਇਆ ਗਿਆ ਹੈ। ਉਨਾਂ ਚੋਣ ਲੜ੍ਹ ਰਹੇ ਸਮੂਹ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਸਹੀ ਢੰਗ ਨਾਲ ਆਪਣਾ ਖਰਚਾ ਮੇਨਟੇਨ ਕਰਨ ਅਤੇ ਕੋਈ ਵੀ ਅਦਾਇਗੀ ਜੇਕਰ 10 ਹਜ਼ਾਰ ਰੁਪਏ ਤੋਂ ਉਪਰ ਕਰਨੀ ਹੈ ਤਾਂ ਉਹ ਨਕਦ ਵਿੱਚ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਹਰੇਕ ਉਮੀਦਵਾਰ ਵਲੋਂ ਆਪਣਾ ਵੱਖਰਾ ਅਕਾਉਂਟ ਇਸ ਮਕਸਦ ਲਈ ਖੋਲ੍ਹਿਆ ਗਿਆ ਹੈ ਅਤੇ ਉਨਾਂ ਨੂੰ ਹਰੇਕ ਅਦਾਇਗੀ ਇਸੇ ਹੀ ਖਾਤੇ ਵਿਚੋਂ ਕਰਨੀ ਬਣਦੀ ਹੈ। ਉਨਾਂ ਦੱਸਿਆ ਕਿ ਸਾਡੀਆਂ ਟੀਮਾਂ ਹਰੇਕ ਉਮੀਦਵਾਰ ਦੇ ਖਰਚੇ ਤੇ ਨਜ਼ਰ ਰਖਦੀਆਂ ਹਨ ਅਤੇ ਉਨਾਂ ਵਲੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ਤੇ ਖਰਚਾ ਬੁਕ ਕੀਤਾ ਜਾਂਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ ਦੇ ਮਿਲਾਨ ਲਈ ਅਗਲੀ ਮੀਟਿੰਗ 25 ਮਈ ਨੂੰ ਨਿਰਧਾਰਿਤ ਕੀਤੀ ਗਈ ਹੈ। ਉਨਾਂ ਸਾਰੇ ਉਮੀਦਵਾਰਾਂ ਨੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਖਰਚਾ ਕੀਤਾ ਜਾਵੇ ਅਤੇ ਆਪਣੇ ਖਰਚਾ ਰਜਿਸਟਰਾਂ ਨੂੰ ਮੇਨਟੇਨ ਕੀਤਾ ਜਾਵੇ ਤਾਂ ਜੋਂ ਉਨਾਂ ਦੇ ਖਰਚਿਆਂ ਦਾ ਸਹੀ ਢੰਗ ਨਾਲ ਮਿਲਾਨ ਹੋ ਸਕੇ। ਇਸ ਮੀਟਿੰਗ ਵਿੱਚ ਚੋਣ ਲੜ ਰਹੇ ਉਮੀਦਵਾਰ ਅਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।