ਚੋਰਾਂ ਵੱਲੋਂ ਜੰਡਿਆਲਾ ਗੁਰੂ ‘ਚ ਸਰਕਾਰੀ ਟਿਊਬਵੈੱਲ ਦੀਆ ਤਾਰਾਂ ਤੇ ਸਟਾਰਟਰ ਦਾ ਸਮਾਨ ਦਿਨ ਦਿਹਾੜੇ ਚੋਰੀ-

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰ, 26 ਮਈ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਵਿਖੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਥਾਣਾ ਜੰਡਿਆਲਾ ਗੁਰੂ ਤੋਂ ਕਰੀਬ 200 ਗਜ ਦੀ ਦੂਰੀ ਤੇ ਪੈੰਦੇ ਸਰਕਾਰੀ ਪਸ਼ੂ ਹਸਪਤਾਲ ਵਿਖੇ ਲੱਗੇ ਸਰਕਾਰੀ ਟਿਊਬਵੈੱਲ ਦੀਆ ਤਾਰਾਂ ਤੇ ਸਟਾਰਟਰ ਦਾ ਸਮਾਨ ਦਿਨ ਦਿਹਾੜੇ ਚੋਰੀ ਕਰਕੇ ਲੈ ਗਏ।

ਟਿਊਬਵੈੱਲ ਅਪਰੇਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਰੌਜਾਨਾਂ ਦੀ ਤਰਾਂ ਹੀ ਅੱਜ ਸਵੇਰੇ ਤੇ ਦੁਪਹਿਰ ਸਮੇਂ ਟਿਊਬਵੈੱਲ ਚਾਲੂ ਕਰਕੇ ਗਿਆ,  ਪ੍ਰੰਤੂ ਜਦੋਂ ਸ਼ਾਮ 5 ਵਜੇ ਮੁੜ ਟਿਊਬਵੈੱਲ ਤੇ ਮੋਟਰ ਚਲਾਉਣ ਲਈ ਆਇਆ ਤਾਂ ਵੇਖਿਆ ਕਿ ਕੋਈ ਚੋਰ ਟਿਊਬਵੈੱਲ ਦੀ ਕੰਧ ਪਾੜ ਕੇ ਬਿਜਲੀ ਦੀਆ ਤਾਰਾਂ ਵੱਢ ਕੇ ਅਤੇ ਸਟਾਰਟਰ ਦਾ ਸਮਾਨ ਚੋਰੀ ਕਰਕੇ ਲੈ ਗਏ। ਜਿਸ ਸੰਬੰਧੀ ਟਿਊਬਵੈੱਲ ਅਪਰੇਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਥਾਣਾ ਜੰਡਿਆਲਾ ਗੁਰੂ ਨੂੰ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ।