ਅਣਅਧਿਕਾਰਤ/ਅਵੈਧ ਉਸਾਰੀ ਪਾਏ ਜਾਣ ਤੇ ਬਿਲਡਿੰਗ ਮਾਲਕਾਂ ਖਿਲਾਫ਼ ਕੀਤੀ ਜਾਵੇ ਕਾਰਵਾਈ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
039598
Total views : 138172

ਅੰਮ੍ਰਿਤਸਰ 2 ਜਨਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਸੁਨਿਸਚਿਤ ਕਰਨ ਲਈ ਹਦਾਇਤ ਜਾਰੀ ਕਰਦਿਆਂ ਕਮਿਸ਼ਨਰ ਨਗਰ ਨਿਗਮ, ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਿਟੀ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ/ਪੇਂਡੂ ਵਿਕਾਸ ਅਤੇ ਕਾਰਜ ਸਾਧਕ ਅਫ਼ਸਰ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਨੂੰ ਕਿਹਾ ਹੈ ਕਿ ਆਪਣੇ ਆਪਣੇ ਅਧਿਕਾਰ ਖੇਤਰ ਵਿੱਖੇ ਪੈਂਦੇ ਏਰੀਏ ਵਿੱਚ ਬਿਨਾਂ ਪ੍ਰਵਾਨਗੀ /ਬਿਨਾਂ ਨਕਸ਼ਾ ਅਪਰੂਵ ਕਰਵਾਏ ਜਾਂ ਬਿਲਡਿੰਗ ਬਾਏਲਾਅਜ਼ ਦੀ ਉਲੰਘਣਾ ਕਰਕੇ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ ਦਾ ਸਰਵੇ ਕੀਤਾ ਜਾਵੇ ਅਤੇ ਜੇਕਰ ਮੌਕੇ ਤੇ ਅਣਅਧਿਕਾਰਤ /ਅਵੈਧ ਉਸਾਰੀ ਪਾਈ ਜਾਂਦੀ ਹੈ ਤਾਂ ਬਿਲਡਿੰਗ ਮਾਲਕਾਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਉਨਾਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਸੋਹਾਨਾ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਇਕ ਬਹੁ ਮੰਜਿਲਾ ਇਮਾਰਤ ਦੇ ਅਚਾਨਕ ਢਹਿ ਜਾਣ ਕਾਰਨ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਉਨਾਂ ਕਿਹਾ ਕਿ ਅਜਿਹੀਆਂ ਬਿਲਡਿੰਗਾਂ ਪਲਾਨ ਅਪਰੂਵ ਕਰਵਾਏ ਜਾਂ ਬਿਲਡਿੰਗ ਬਾਏਲਾਅਜ਼ ਦੀ ਉਲੰਘਣਾ ਕਰਕੇ ਬਹੁ ਮੰਜਿਲ ਇਮਾਰਤਾਂ ਦੀ ਉਸਾਰੀ ਕਾਰਨ ਹੁੰਦਾ ਹੈ। ਉਨਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।