ਹਰਭਜਨ ਸਿੰਘ ਈ ਟੀ ਓ ਵੱਲੋਂ ਲਾਲਜੀਤ ਸਿੰਘ ਭੁੱਲਰ ਦੇ ਹੱਕ ‘ਚ ਜੰਡਿਆਲਾ ਗੁਰੂ ਵਿਖੇ ਚੋਣ ਰੈਲੀ

ਖ਼ਬਰ ਸ਼ੇਅਰ ਕਰੋ
048060
Total views : 161427

ਜੰਡਿਆਲਾ ਗੁਰੂ, 28 ਮਈ-(ਸਿਕੰਦਰ ਮਾਨ)- ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ ਟੀ ਓ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਜੰਡਿਆਲਾ ਗੁਰੂ ਦੇ ਵਾਲਮੀਕਿ ਚੌਂਕ ਵਿਖੇ ਚੋਣ ਰੈਲੀ ਕੀਤੀ ਗਈ।  ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪੰਜਾਬ ਸਰਕਾਰ ਦੀਆਂ ਉਪਲਬਧੀਆ ਗਿਣਾਉਂਦੇ ਹੋਏ ਲੋਕਾਂ ਨੂੰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ ਮੈਂਬਰ (ਪੀ ਐੱਸ ਐੱਸ ਐੱਸ ਬੀ),ਬਲਾਕ ਪ੍ਰਧਾਨ ਮਹਿਲਾ ਵਿੰਗ ਸੁਨੈਨਾ ਰੰਧਾਵਾ, ਨਿਰਮਲ ਸਿੰਘ ਲਾਹੌਰੀਆ, ਆਸ਼ੂ ਵਿਨਾਇਕ, ਰਣਧੀਰ ਸਿੰਘ ਧੀਰਾ, ਰਾਜੇਸ਼ ਪਾਠਕ, ਮੁਨੀਸ਼ ਜੈਨ, ਪ੍ਰਿੰਸ ਜੈਨ, ਗੁਲਸ਼ਨ ਜੈਨ, ਰਜਨੀਸ਼ ਜੈਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।