




Total views : 161400






Total views : 161400ਫਾਜ਼ਿਲਕਾ, 5 ਜੁਲਾਈ- ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਹਦਾਇਤ ਕੀਤੀ ਹੈ ਕਿ ਮਗਨਰੇਗਾ ਸਕੀਮ ਤਹਿਤ ਨਵੇਂ ਮਸਟੋਰਲ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਕੰਮ ਦੀ ਡਿਮਾਂਡ ਲੈਣ ਦੀ ਕਾਰਵਾਈ ਪਿੰਡ ਵਿਚ ਕਿਸੇ ਸਾਂਝੀ ਅਤੇ ਜਨਤਕ ਥਾਂ ਤੇ ਅਨਾਊਂਸਮੈਂਟ ਕਰਵਾ ਕੇ ਕੀਤੀ ਜਾਵੇਗੀ, ਨਾ ਕਿ ਕਿਸੇ ਦੇ ਘਰ ਜਾਂ ਹੋਰ ਨਿੱਜੀ ਥਾਂ ਤੋਂ ਅਜਿਹੇ ਡਿਮਾਂਡ ਭਰੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਗ੍ਰਾਮ ਰੋਜਗਾਰ ਸੇਵਕ ਨੇ ਇੰਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਅਤੇ ਡਿਮਾਂਡ ਆਪਣੀ ਹਾਜਰੀ ਵਿਚ ਨਾ ਭਰੀ ਗਈ ਅਤੇ ਆਮ ਲੋਕਾਂ ਦੁਆਰਾ ਭਰੀ ਡਿਮਾਂਡ ਦਫ਼ਤਰ ਵਿਖੇ ਜਮਾਂ ਕਰਵਾਈ ਗਈ ਤਾਂ ਉਸਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਮਗਨਰੇਗਾ ਤਹਿਤ ਕੰਮ ਕਰਨ ਵਾਲੇ ਮਜਦੂਰਾਂ ਦੀ ਆਨਲਾਈਨ ਹਾਜਰੀ ਹੀ ਲੱਗੇਗੀ ਅਤੇ ਜੇਕਰ ਇਸ ਵਿਚ ਕਿਸੇ ਨੇ ਕੁਤਾਹੀ ਕੀਤੀ ਤਾਂ ਸਖ਼ਤ ਕਾਰਵਾਈ ਹੋਵੇਗੀ ਅਤੇ ਜੇਕਰ ਕਿਸੇ ਵੱਲੋਂ ਜਾਅਲੀ ਜਾਂ ਗਲਤ ਹਾਜਰੀਆਂ ਲਗਾਈ ਲਗਾਈਆਂ ਗਈਆਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀ ਕਿਸੇ ਹਾਜਰੀ ਲਈ ਭੁਗਤਾਨ ਨਹੀਂ ਕੀਤਾ ਜਾਵੇਗਾ।







