Total views : 131859
ਜੰਡਿਆਲਾ ਗੁਰੂ, 06 ਜੁਲਾਈ-(ਸਿਕੰਦਰ ਮਾਨ)- ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਸੇ ਮੁਹਿੰਮ ਤਹਿਤ ਅੱਜ ਏ.ਡੀ.ਸੀ ਅਰਬਨ ਡਿਵੈਲਪਮੈਟ ਨਿਕਾਸ ਕੁਮਾਰ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਜੰਡਿਆਲਾ ਗੁਰੂ ਸ. ਜਗਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਰੁੱਖ ਲਗਾਉਣ ਦਾ ਆਗਾਜ਼ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਦੌਰਾਨ ਇੰਸਪੈਕਟਰ ਬਲਵਿੰਦਰ ਸਿੰਘ ਨਗਰ ਕੌਂਸਲ ਜੰਡਿਆਲਾ ਗੁਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੰਡਿਆਲਾ ਗੁਰੂ ਦਾ ਕੋਈ ਕੋਨਾ ਰੁੱਖਾਂ ਤੋਂ ਸੱਖਣਾ ਨਹੀਂ ਰਹਿਣ ਦਿੱਤਾ ਜਾਵੇਗਾ। ਓਹਨਾਂ ਦੱਸਿਆ ਕਿ ਇਸ ਵਾਰ ਤਾਪਮਾਨ ਦੇ ਸਤਰ ਦਾ ਏਨਾ ਵਧ ਜਾਣ ਦਾ ਮੁੱਖ ਕਾਰਨ ਹੀ ਰੁੱਖਾਂ ਦਾ ਹੋ ਰਿਹਾ ਘਾਣ ਹੈ। ਓਹਨਾਂ ਦੱਸਿਆ ਕਿ ਅਗਰ ਕਿਸੇ ਨੂੰ ਵੀ ਰੁੱਖ ਲਗਾਉਣ ਦੀ ਇੱਛਾ ਹੋਵੇ ਉਹ ਨਗਰ ਕੌਂਸਲ ਨਾਲ਼ ਸੰਪਰਕ ਕਰ ਸਕਦਾ ਹੈ। ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਡਿਊਟੀ ਅਸੀਂ ਨਿਸ਼ਕਾਮ ਸੇਵਾ ਦੀ ਤਰ੍ਹਾਂ ਨਿਭਾਵਾਂਗੇ ਤਾਂ ਜੋ ਆਪਣੇ ਪੰਜਾਬ ਨੂੰ ਹਮੇਸ਼ਾ ਲਈ ਰੰਗਲਾ ਬਣਾ ਸਕੀਏ। ਇਸ ਮੁਹਿੰਮ ਤਹਿਤ ਸੇਵਾ ਨਿਭਾਉਣ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਸਮੇਤ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ।
ਜਿਸ ਵਿੱਚ ਸ਼੍ਰੀਮਤੀ ਸੁਹਿੰਦਰ ਕੌਰ, ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਪ੍ਰਵੀਨ ਕੌਰ, ਨਵਨੀਤ ਕੌਰ, ਅਨਿਲ ਸੂਰੀ, ਤੇਜਦੀਪ ਸਿੰਘ ਬਿੱਟੂ ਆਗੂ ਆਮ ਆਦਮੀ ਪਾਰਟੀ, ਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਡਰਾਫ਼ਟਮੈਨ ਨਗਰ ਕੌਂਸਲ ਜੰਡਿਆਲਾ ਗੁਰੂ, ਗੁਰਦ੍ਰਸ਼ਨਪ੍ਰੀਤ ਸਿੰਘ ਨਗਰ ਕੌਂਸਲ ਜੰਡਿਆਲਾ ਗੁਰੂ, ਆਮਿਰ ਖ਼ਾਨ ਹਰਸੁਖ ਇਸਟੇਟ, ਪ੍ਰੋ. ਹਰੀ ਸਿੰਘ, ਕਮਲਜੀਤ ਸਿੰਘ ਸੇਖੋਂ ਰਈਆ, ਗੇਵੀ ਵਿਰਕ ਯੂਥ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ, ਗੁਲਸ਼ਨ ਸ਼ਰਮਾ, ਦਿਨੇਸ਼ ਬਜਾਜ, ਪਰਮਜੀਤ ਸਿੰਘ, ਮਲਕੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ।