ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਲੋਕ ਗਾਇਕਾ ਗਲੋਰੀ ਬਾਵਾ ਨੂੰ ਆਪਣੇ ਅਸ਼ੀਰਵਾਦ ਦੇ ਤੋਰ ਤੇ ਦਿੱਤਾ 25 ਲੱਖ ਰੁਪੈ –

ਖ਼ਬਰ ਸ਼ੇਅਰ ਕਰੋ
035611
Total views : 131858

ਮੈਂ ਇਸ ਵਾਰ ਮੁੰਬਈ ਵਿਖੇ ਜਾ ਕੇ ਅਕਸ਼ੇ ਕੁਮਾਰ ਨੂੰ ਬੰਨਾਗੀ ਰੱਖੜੀ- ਗਾਇਕਾ ਗਲੋਰੀ ਬਾਵਾ

ਅੰਮ੍ਰਿਤਸਰ, 06 ਜੁਲਾਈ- ( ਡਾ. ਮਨਜੀਤ ਸਿੰਘ, ਸਵਿੰਦਰ ਸਿੰਘ ) ਮਰਹੂਮ ਗਾਇਕਾਂ ਗੁਰਮੀਤ ਬਾਵਾ ਜਿੰਨਾਂ ਨੂੰ ਸਾਰੀ ਦੁਨੀਆਂ ਦੇ ਵਿੱਚ ਲੰਬੀ ਹੇਕ ਦੀ ਮਲਿਕਾਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਦੇ ਅਨਚੇਤ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਲੋਕ ਗਾਇਕਾਂ ਗਲੋਰੀ ਬਾਵਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਮਰਹੂਮ ਗਾਇਕਾਂ ਲਾਚੀ ਬਾਵਾ ਦੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਗਲੋਰੀ ਬਾਵਾ ਕਰ ਰਹੀ ਹੈ ਜਿਸ ਕਰਕੇ ਘਰ ਦੇ ਹਲਾਤ ਵੀ ਕੋਈ ਬੇਹਤਰ ਨਹੀਂ ਸਨ।

ਬੀਤੇ ਦਿਨੀ ਇੱਕ ਨਿੱਜੀ ਚੈਨਲ ਵੱਲੋਂ ਗਲੋਰੀ ਬਾਵਾ ਦਾ ਇੰਟਰਵਿਊ ਕਰਕੇ ਜਿਸ ਵਿੱਚ ਗਲੋਰੀ ਬਾਵਾ ਨੇ ਆਪਣੇ ਘਰ ਦੇ ਹਲਾਤਾਂ ਬਾਰੇ ਦੱਸਿਆ ਇਥੋਂ ਤੱਕ ਕੇ ਉਸ ਇੰਟਰਵੀਊ ਦੇ ਦੌਰਾਨ ਗਲੋਰੀ ਬਾਵਾ ਨੇ ਕੈਮਰੇ ਦੇ ਸਾਹਮਣੇ ਇਥੋਂ ਤੱਕ ਬੋਲ ਦਿੱਤਾ ਕਿ ਅੱਜ ਕੱਲ ਲੋਕਾਂ ਨੂੰ ਆਪਣੇ ਸੱਭਿਆਚਾਕ ਮਾਂ ਬੋਲੀ ਅਤੇ ਲੋਕ ਗੀਤਾ ਦੇ ਨਾਲ ਕੋਈ ਲੇਂਣਾ ਦੇਣਾ ਨਹੀਂ ਹੈ ਅਤੇ ਹੋ ਸਕਦਾ ਕੇ ਇਸ ਲੋਕ ਗਾਇਕੀ ਦੇ ਸਦਾ ਦੇ ਲਈ ਅਲਵਿਦਾ ਕਹਿ ਦੇਵੇ ਇਸ ਇੰਟਰਵਿਊ ਤੋਂ ਬਾਅਦ ਪੰਜਾਬ ਸਰਕਾਰ ਕੁਝ ਹਰਕਤ ਦੇ ਵਿੱਚ ਆਈ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਮੀਤ ਬਾਵਾ ਦੇ ਘਰ ਜਾ ਕੇ ਗਾਇਕਾਂ ਗਲੋਰੀ ਬਾਵਾ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਨਿਜੀ ਕਮਾਈ ਦੇ ਵਿੱਚੋ 1 ਮਹੀਨੇ ਦੀ ਪੂਰੀ ਤਨਖਾਹ ਦਾ ਚੈੱਕ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸ਼ਨ ਵੱਲੋਂ 1 ਲੱਖ ਦੀ ਰਾਸ਼ੀ ਦਾ ਚੈੱਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤਾ ਗਿਆ।

ਗਲੋਰੀ ਬਾਵਾ ਦੀ ਇੰਟਰਵਿਊ ਪੰਜਾਬ ਤੇ ਨੈਸ਼ਨਲ ਚੈਨਲਾਂ ਨੇ ਵਿਖਾਇਆ ਤੇ ਉਸ ਦਾ ਸਿੱਟਾ ਇਹ ਨਿਕਲਿਆ ਕੇ ਕਲਾਕਾਰਾਂ ਦੇ ਵਿੱਚੋ ਪਹਿਲਕਦਮੀ ਕਰਦੇ ਹੋਏ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੀ ਨੇਕ ਕਮਾਈ ਵਿੱਚੋ 25 ਲੱਖ ਰੁਪਿਆ ਗਾਇਕਾ ਗਲੋਰੀ ਬਾਵਾ ਦੇ ਬੈਂਕ ਦੇ ਖਾਤੇ ਵਿੱਚ ਟਰਾਂਸਫਰ ਕੀਤਾ। ਇਸ ਦੀ ਖਬਰ ਜਦੋਂ ਮੀਡੀਆ ਨੂੰ ਪਤਾ ਲੱਗੀ ਤਾਂ ਮੀਡੀਆ ਦੇ ਲੋਕ ਗਲੋਰੀ ਬਾਵਾ ਦੇ ਘਰ ਇੰਟਰਵਿਊ ਕਰਨ ਦੇ ਲਈ ਪੁੱਜ ਗਏ।
ਇਸ ਮੌਕੇ ਤੇ ਗਾਇਕਾ ਗਲੋਰੀ ਬਾਵਾ ਨੇ ਬੋਲਦਿਆਂ ਹੋਇਆ ਕਿਹਾ ਕਿ ਅੱਜ ਜੋ ਕੁਝ ਵੀ ਹੋਇਆ ਹੈ ਉਹ ਮੀਡੀਆ ਦੀ ਬਦੋਲਤ ਹੀ ਹੋਇਆ ਹੈ ਮੈਂ ਸਾਰੇ ਮੀਡੀਆ ਦਾ ਧੰਨਵਾਦ ਕਰਦੀ ਹਾਂ ਭਾਵੇ ਉਹ ਟੀ.ਵੀ ਚੈਨਲ ਜਾਂ ਅਖਬਾਰਾਂ ਹਨ ਜਿੰਨਾਂ ਇਹ ਸਾਰੀਆਂ ਖ਼ਬਰਾਂ ਨਾ ਲੱਗਦੀਆਂ ਤਾਂ ਹੋ ਸਕਦਾ ਸੀ ਕਿ ਜਿਸ ਤਰਾਂ ਮੇਰੇ ਮਾਤਾ ਪਿਤਾ ਤੇ ਮੇਰੀ ਭੈਣ ਸਾਨੂੰ ਛੱਡ ਕੇ ਚਲੇ ਗਏ ਸਨ ਅਤੇ ਉਨ੍ਹਾਂ ਤੋਂ ਬਾਅਦ ਜੋ ਹਲਾਤ ਸਨ ਤੇ ਬਾਵਾ ਪਰਿਵਾਰ ਦੀ ਜੋ ਮੱਦਦ ਹੋਈ ਹੈ ਉਹ ਕਦੇ ਵੀ ਨਾ ਹੁੰਦੀ।

ਗਲੋਰੀ ਬਾਵਾ ਨੇ ਦੱਸਿਆ ਕੇ ਅੱਜ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੇ ਜੋ 25 ਲੱਖ ਦੀ ਮੱਦਦ ਕੀਤੀ ਹੈ ਬਾਵਾ ਪਰਿਵਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਗਲੋਰੀ ਬਾਵਾ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਮੈਂ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਸਦੇ ਸਿੱਟੇ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ, ਜਿਨਾਂ ਨੇ ਮੇਰਾ ਭਰਾ ਬਣ ਕੇ ਇੱਕ ਛੋਟੀ ਭੈਣ ਦੀ ਮਦਦ ਕੀਤੀ ਹੈ ਅਕਸ਼ੇ ਕੁਮਾਰ ਨੇ ਇੱਕ ਨੋਟ ਵੀ ਲਿਖ ਕੇ ਭੇਜਿਆ ਅਤੇ ਬੈਂਕ ਵਾਲਿਆਂ ਨੇ ਮੈਨੂੰ ਦਿਖਾਇਆ ਗਿਆ ਸੀ। ਉਹ ਨੋਟ ਜਿਸ ਵਿੱਚ ਲਿਖਿਆ ਗਿਆ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਹਾ ਹਾ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਨੂੰ ਛੋਟੀ ਭੈਣ ਲਈ ਆਸ਼ੀਰਵਾਦ ਹੈ ਪਿਆਰ ਹੈ। ਮੈਂ ਆਪਣੇ ਵੀਰ ਅਕਸ਼ੇ ਕੁਮਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾ ਅੱਜ ਮੇਰੇ ਕੋਲ ਸ਼ਬਦ ਨਹੀਂ ਹੈ ਮੇਰੇ ਕੋਲ ਵਰਡਸ ਖਤਮ ਹੋ ਚੁੱਕੇ ਨੇ ਕਿ ਮੈਂ ਮੈਨੂੰ ਡਿਕਸ਼ਨਰੀ ਫ਼ੋਲਣੀ ਪਈ, ਸਪੈਸ਼ਲੀ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਇੱਕ ਮੇਰੇ ਪਰਿਵਾਰ ਦੇ ਲਈ ਆਕਸੀਜਨ ਦਾ ਕੰਮ ਕੀਤਾ ਹੈ ਮੇਰੇ ਪਰਿਵਾਰ ਲਈ, ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਵਾਪਸ ਆਈ ਹੈ ਕਿ ਉਹਨਾਂ ਦਾ ਮੇਰੀ ਬੇਟੀਆਂ ਦਾ ਤੁਸੀਂ ਫਿਊਚਰ ਸਿਕਿਓਰ ਕੀਤਾ ਹੈ ਤੇ ਮੈਂ ਤੁਹਾਡੀ ਦਿਆਨਦਾਰੀ ਬਾਰੇ ਪੜ੍ਹਦੀ ਹੁੰਦੀ ਸੀ ਅਖਬਾਰਾਂ ਚ ਪਰ ਅੱਜ ਮੈਂ ਦੇਖ ਵੀ ਲਿਆ ਕਿ ਅਚਾਨਕ ਇਹ ਮੇਰੇ ਬੈਂਕ ਦੇ ਵਿੱਚ ਅਕਸ਼ੇ ਕੁਮਾਰ  ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ ਭਾਜੀ ਬਹੁਤ ਦੁਆਵਾਂ ਨੇ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹੈ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਦੁਆਵਾਂ ਹਨ ਕਿ ਤੁਹਾਨੂੰ ਕਦੇ ਤੱਤੀ ਵਾਹ ਨਾ ਲੱਗੇ ਬਾਬਾ ਨਾਨਕ ਜੀ ਤੁਹਾਡੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਕਰਨ। ਮੈਂ ਆਪ ਜੀ ਨੂੰ ਇਹ ਵੀ ਦੱਸਣਾ ਜਰੂਰੀ ਸਮਝਦੀ ਹਾ ਕਿ ਉਨ੍ਹਾਂ ਨਾਲ ਜਾ ਉਨ੍ਹਾਂ ਦੀ ਟੀਮ ਦੇ ਮੈਂਬਰ ਨਾਲ ਮੇਰਾ ਕੋਈ ਤਾਲਮੇਲ ਨਹੀਂ ਸੀ ਡਾਇਰੈਕਟ ਹੀ ਪੈਸੇ ਆਏ ਨੇ ਇਹ ਸਵੇਰੇ ਮੈਨੂੰ ਫੋਨ ਆਇਆ ਸੀ ਮੇਰੇ ਬੈਂਕ ਤੋਂ ਵੀ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ਟ੍ਰਾਂਜੈਕਸ਼ਨ ਹੋਈ ਹੈ।

ਗਲੋਰੀ ਬਾਵਾ ਨੇ ਕਿਹਾ ਕਿ ਮੇਰੇ ਮਾਤਾ ਜੀ ਦੇ ਜਾਣ ਤੋਂ ਬਾਅਦ ਇਹ ਮਹਿਸੂਸ ਹੋਣ ਸ਼ੁਰੂ ਹੋ ਗਿਆ ਸੀ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਰੁਝਾਨ ਦੂਸਰੇ ਗਾਣਿਆਂ ਵੱਲ ਚਲਾ ਗਿਆ ਤੇ ਫਿਰ ਸੁਹਾਗ ਘੋੜੀਆਂ ਨੂੰ ਕੌਣ ਪੁਛੇਗਾ ਅਸੀਂ ਕਦੀ ਸਮਝੌਤਾ ਨਹੀਂ ਕੀਤਾ ਜੀ ਗਾਉਣਾ ਹੈ ਤਾ ਸਿਰਫ ਨਿਰੋਲ ਗਾਉਣਾ ਹੈ ਆਖਿਰ ਦੇ ਵਿੱਚ ਮੈਂ ਅੱਜ ਇੱਕ ਆਪਣੀ ਮਾਤਾ ਗੁਰਮੀਤ ਬਾਵਾ ਜੀ ਦਾ ਗਾਣਾ ਸੁਣਾਉਣਾ ਚਾਵਾਂਗੀ, “ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋ ਉਹ ਜੁਗਨੀ ਉਹਦੇ ਮੂੰਹੋਂ ਫੱਬੇ ਜਿਹਨੂੰ ਸੱਚ ਇਸ਼ਕ ਦੀ ਲੱਗੇ ਵੀਰ ਮੇਰਿਆਂ ਆ ਜੁਗਨੀ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜਾ ਨਾਮ ਸਾਈ ਦਾ ਜਿਹੜੀ ਨਾਮ ਅੱਲਹਾ ਦਾ ਲੈਂਦੀ ਆ” ਮੈਂ ਆਖਿਰ ਦੇ ਵਿੱਚ ਇਹੋ ਕਹਾਂਗੀ ਕਿ ਜੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਮੇਰਾ ਵੱਡਾ ਭਰਾ ਬਣ ਕੇ ਅਸ਼ੀਰਵਾਦ ਦਿੱਤਾ ਹੈ ਤਾ ਮੈਂ ਵੀ ਮੁੰਬਈ ਜਾ ਕੇ ਇਸ ਵਾਰ ਜੋ ਰੱਖੜੀ ਆ ਰਹੀ ਹੈ ਮੈਂ ਉਹਨਾਂ ਨੂੰ ਰੱਖੜੀ ਬੰਨਾਗੀ ਤੇ ਇੱਕ ਭੈਣ ਦਾ ਫਰਜ਼ ਵੀ ਨਿਭਾਵਗੀ ਅਤੇ ਮੈਨੂੰ ਉਹਨਾਂ ਤੇ ਪੂਰੀ ਉਮੀਦ ਹੈ ਕਿ ਜੇ ਪ੍ਰਮਾਤਮਾ ਇਥੇ ਤੱਕ ਮਿਲਾ ਸਕਦਾ ਹੈ ਤੇ ਉਹ ਅਗੋਂ ਵੀ ਰਸਤੇ ਖੋਲੇਗਾ।