ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਤੀਸਰੇ ਦਿਨ ਵੀ ਸ਼ਹਿਰ ‘ਚ ਲਾਏ ਗਏ ਬੂਟੇ-

ਖ਼ਬਰ ਸ਼ੇਅਰ ਕਰੋ
035612
Total views : 131859

ਜੰਡਿਆਲਾ ਗੁਰੂ, 08 ਜੁਲਾਈ-(ਸਿਕੰਦਰ ਮਾਨ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਏ ਡੀ ਸੀ ਅਰਬਨ ਡਵੇਲੋਪਮੈਂਟ ਨਿਕਾਸ ਕੁਮਾਰ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜੰਡਿਆਲਾ ਗੁਰੂ ਸ. ਜਗਤਾਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਤਹਿਤ ਲਗਾਤਾਰ ਤੀਜੇ ਦਿਨ ਜਾਰੀ ਰੱਖਦੇ ਹੋਏ ਅੱਜ ਜੰਡਿਆਲਾ ਗੁਰੂ ਦੀ ਦੁਸਿਹਰਾ ਗਰਾਊਂਡ ਵਿੱਚ ਰੁੱਖ ਲਗਾਏ ਗਏ। ਜਿਸ ਵਿੱਚ ਇੰਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ ਬਲਵਿੰਦਰ ਸਿੰਘ ਦੇ ਨਾਲ਼ ਸਮਾਜ ਸੇਵੀ ਸੁਰੇਸ਼ ਕੁਮਾਰ ਡਾਇਰੈਕਟਰ ਮਨੋਹਰ ਵਾਟਿਕਾ ਸਕੂਲ ਅਤੇ ਸੀ ਏ ਸੁਨੀਲ ਸੂਰੀ ਨੇ ਉਚੇਚੇ ਤੌਰ ‘ਤੇ ਹਿੱਸਾ ਲੈ ਕੇ ਗਰਾਊਂਡ ਵਿੱਚ ਬੂਟੇ ਲਗਾਉਣ ਦੀ ਵਡਮੁੱਲੀ ਸੇਵਾ ਨਿਭਾਈ।

ਇਸ ਮੌਕੇ ਗੱਲਬਾਤ ਦੌਰਾਨ ਸ਼੍ਰੀ ਸੁਰੇਸ਼ ਕੁਮਾਰ ਅਤੇ ਸੀ.ਏ ਸੁਨੀਲ ਸੂਰੀ ਨੇ ਦੱਸਿਆ ਕਿ ਰੁੱਖਾਂ ਸਾਡੀ ਜ਼ਿੰਦਗੀ ਵਿੱਚ ਅਨਿੱਖੜਵਾਂ ਅੰਗ ਹਨ। ਉਹਨਾਂ ਦੱਸਿਆ ਕਿ ਇਸ ਵਾਰ ਪੰਜਾਬ ਦੇ ਨਾਲ ਨਾਲ ਪਹਾੜੀ ਇਲਾਕਿਆਂ ਵਿੱਚ ਵੱਧ ਰਹੇ ਤਾਪਮਾਨ ਦਾ ਮੁੱਖ ਕਾਰਨ ਰੁੱਖਾਂ ਦੀ ਹੋ ਰਹੀ ਬੇਲੋੜੀ ਕਟਾਈ ਹੈ। ਇਸ ਦੇ ਨਾਲ਼ ਉਹਨਾਂ ਆਮ ਲੋਕਾਂ ਅੱਗੇ ਅਪੀਲ ਕੀਤੀ ਕਿ ਜਿੱਥੇ ਵੀ ਕਿਸੇ ਸਮਾਜ ਸੇਵੀ ਸੰਸਥਾ ਜਾਂ ਨਗਰ ਕੌਂਸਲ ਵੱਲੋਂ ਰੁੱਖ ਲਗਾਏ ਗਏ ਹਨ, ਉਸ ਨੂੰ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹੋਏ ਉਹਨਾਂ ਰੁੱਖਾਂ ਦੀ ਪਾਲਣਾ ਅਤੇ ਸੰਭਾਲ ਕਰੀਏ ਤਾਂ ਜੋ ਅਸੀਂ ਵੀ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦਾ ਬਹੁਮੁੱਲਾ ਹਿੱਸਾ ਬਣ ਕੇ ਆਪਣੇ ਵਾਤਾਵਰਨ ਪ੍ਰਤੀ ਆਪਣਾ ਫਰਜ਼ ਨਿਭਾ ਸਕੀਏ।

ਇਸ ਮੌਕੇ ਸ਼੍ਰ ਸਾਹਿਲ ਸ਼ਰਮਾ ਪ੍ਰਧਾਨ ਮੰਦਿਰ ਡਾਲੀਆਣਾ, ਐਡਵੋਕੇਟ ਅਨਿਲ ਸੂਰੀ, ਅੰਮ੍ਰਿਤਪਾਲ ਸਿੰਘ ਡ੍ਰਾਫਟਮੈਨ ਨਗਰ ਕੌਂਸਲ ਜੰਡਿਆਲਾ ਗੁਰੂ, ਗੁਰਦਰਸ਼ਨਪ੍ਰੀਤ ਸਿੰਘ ਨਗਰ ਕੌਂਸਲ ਜੰਡਿਆਲਾ ਗੁਰੂ,ਪਰਮਜੀਤ ਸਿੰਘ, ਮਲਕੀਤ ਸਿੰਘ, ਸੋਨੂੰ ਮਿਗਲਾਨੀ,ਸ਼ਮੀ ਅਰੋੜਾ, ਸੰਧੂ ਪੇਂਟਰ, ਜੈ ਦੀਪ ਸਿੰਘ, ਸੁਰਿੰਦਰ ਸਿੰਘ, ਜਰਮਨਜੀਤ ਸਿੰਘ ਸਮੇਤ ਨਗਰ ਕੌਂਸਲ ਦੇ ਹੋਰ ਕਰਮਚਾਰੀਆਂ ਨੇ ਬੂਟੇ ਲਗਾਉਣ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।