Total views : 131857
ਜੰਡਿਆਲਾ ਗੁਰੂ, 07 ਜੁਲਾਈ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਛੋਟੇ ਭਰਾ ਹਰੀਸ਼ ਕੁਮਾਰ ਮਲਹੋਤਰਾ (ਪਾਨਾ) ਦਾ ਅੱਜ ਦੇਹਾਂਤ ਹੋ ਗਿਆ। ਮਰਹੂਮ ਹਰੀਸ਼ ਕੁਮਾਰ ਮਲਹੋਤਰਾ ਦਾ ਅੱਜ ਬਾਅਦ ਦੁਪਹਿਰ ਗਊਸ਼ਾਲਾ ਰੋਡ, ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮਰਹੂਮ ਹਰੀਸ਼ ਕੁਮਾਰ ਮਲਹੋਤਰਾ ਦੇ ਅੰਤਿਮ ਸੰਸਕਾਰ ਮੌਕੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਤੋ ਇਲਾਵਾ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤਾਂ, ਜਿੰਨਾਂ ‘ਚ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਸ਼੍ਰੀ ਰਵਿੰਦਰਪਾਲ ਸਿੰਘ ਕੁੱਕੂ, ਜਥੇ. ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਰਾਜੀਵ ਕੁਮਾਰ ਮਾਣਾ ਭਾਜਪਾ ਆਗੂ, ਪ੍ਰਿੰਸੀਪਲ ਨੌਨਿਹਾਲ ਸਿੰਘ ਠੱਠੀਆਂ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਸਤਿੰਦਰ ਸਿੰਘ, ਨਿਰਮਲ ਸਿੰਘ ਲਾਹੌਰੀਆ ਸਾਬਕਾ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਰਿੰਪੀ, ਕੁਲਵੰਤ ਸਿੰਘ ਮਲਹੋਤਰਾ, ਆਸ਼ੂ ਵਿਨਾਇਕ, ਪਹਿਲਵਾਨ ਸੁਖਚੈਨ ਸਿੰਘ, ਐਡਵੋਕੇਟ ਸਤਿੰਦਰ ਸਿੰਘ ਲਵਲੀ, ਮਹਿੰਦਰਪਾਲ ਸਿੰਘ ਮਿੰਨਾ, ਪ੍ਰੀਕਸ਼ਤ ਸ਼ਰਮਾ, ਰਾਕੇਸ਼ ਸ਼ਰਮਾ, ਰਛਪਾਲ ਸਿੰਘ ਕਾਲੇ ਸ਼ਾਹ, ਗੁਲਸ਼ਨ ਜੈਨ, ਰਜਨੀਸ਼ ਜੈਨ, ਸੁਰਜੀਤ ਸਿੰਘ ਪ੍ਰਧਾਨ, ਤਜਿੰਦਰ ਸਿੰਘ ਚੰਦੀ, ਨਰਿੰਦਰ ਕੁਮਾਰ, ਰੋਮੀ ਬੱਸੀ, ਰਾਜੇਸ਼ ਕੁਮਾਰ, ਰਾਜੇਸ਼ ਪਾਠਕ, ਸਚਿਨ ਧਵਨ, ਸੰਜੀਵ ਕੁਮਾਰ, ਅਜੈ ਟੱਕਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ, ਜਿੰਨਾਂ ਮਲਹੋਤਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵੀ ਮਲਹੋਤਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਇਸ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਦੱਸਿਆ।