Total views : 131858
ਐਸ.ਏ.ਜੈਨ ਸਕੂਲ ਵਿਖੇ ਵੀ ਲਾਏ ਗਏ ਬੂਟੇ –
ਜੰਡਿਆਲਾ ਗੁਰੂ, 13 ਜੁਲਾਈ-(ਸਿਕੰਦਰ ਮਾਨ)-ਏ.ਡੀ.ਸੀ ਅਰਬਨ ਡਵੇਲੋਪਮੈਂਟ ਨਿਕਾਸ ਕੁਮਾਰ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜੰਡਿਆਲਾ ਗੁਰੂ ਜਗਤਾਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਬਣਾਉਣ ਲਈ ਚਲਾਈ ਗਈ ਹਰਿਆਲੀ ਲਹਿਰ ਨੂੰ ਦਿਨ ਪ੍ਰਤੀ ਦਿਨ ਅੱਗੇ ਤੋਰਦੇ ਹੋਏ ਅੱਜ ਨਗਰ ਕੌਂਸਲ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਨਵੀਂ ਆਬਾਦੀ ਸਥਿਤ ਐਸ.ਏ.ਜੈਨ ਸਕੂਲ ਦੀ ਗਰਾਊਂਡ ਅਤੇ ਦਫ਼ਤਰ ਡੀ.ਐਸ.ਪੀ ਜੰਡਿਆਲਾ ਗੁਰੂ ਵਿਖੇ ਬੂਟੇ ਲਾਉਣ ਦੀ ਸੇਵਾ ਨਿਭਾਈ ਗਈ। ਇੰਸਪੈਕਟਰ ਬਲਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਪੰਜਾਬ ਸ੍ਰ. ਹਰਭਜਨ ਸਿੰਘ ਈ ਟੀ ਓ ਦਾ ਧੰਨਵਾਦ ਕਰਦੇ ਦੱਸਿਆ ਕਿ ਇਸ ਸੇਵਾ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕਈ ਥਾਂਵਾਂ ਉਪਰ ਪੌਦੇ ਲਾਉਣ ਲਈ ਟੋਏ ਮਾਰਨ ਵਿੱਚ ਬਹੁਤ ਕਠਿਨਾਈ ਆਉਂਦੀ ਸੀ, ਜਿਸ ਦਾ ਹੱਲ ਕਰਦਿਆਂ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਵੱਲੋਂ ਉਹਨਾਂ ਨੂੰ ਟੋਏ ਮਾਰਨ ਲਈ ਆਧੁਨਿਕ ਉਪਕਰਨ ਮੁਹਈਆ ਕਰਵਾਏ ਗਏ।
ਇਸ ਮੌਕੇ ਗੱਲਬਾਤ ਦੌਰਾਨ ਡੀ.ਐਸ.ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਬੂਟੇ ਲਾਉਣ ਉਪਰੰਤ ਉਤਸ਼ਾਹ ਪ੍ਰਗਟ ਕਰਦਿਆਂ ਹਰੇਕ ਨਾਗਰਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਆਪਣੇ ਆਸ ਪਾਸ ਲੱਗੇ ਰੁੱਖਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ। ਇਸ ਦੇ ਨਾਲ਼ ਹੀ ਐਸ ਏ ਜੈਨ ਸਕੂਲ ਦੇ ਮੈਨੇਜਰ ਸ਼੍ਰੀ ਪ੍ਰਦੀਪ ਜੈਨ ਅਤੇ ਸ਼੍ਰੀ ਸੁਭਾਸ਼ ਜੈਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਵਾਤਾਵਰਨ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਜਿੰਨੀ ਕੀਤੀ ਜਾਵੇ ਉਹ ਘੱਟ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਲਗਾਏ ਗਏ ਪੌਦਿਆਂ ਦਾ ਅਸੀਂ ਪੂਰੀ ਤਰ੍ਹਾਂ ਖ਼ਿਆਲ ਰੱਖਾਂਗੇ ਅਤੇ ਨਾਲ਼ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਪ੍ਰਤੀ ਪ੍ਰੇਰਿਤ ਕਰਾਂਗੇ। ਇਸ ਮੌਕੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕਲਰਕ ਰੇਸ਼ਮ ਲਾਲ, ਅੰਮ੍ਰਿਤਪਾਲ ਸਿੰਘ ਡ੍ਰਾਫਟਮੈਨ ਨਗਰ ਕੌਂਸਲ ਜੰਡਿਆਲਾ ਗੁਰੂ, ਗੁਰਦਰਸ਼ਨਪ੍ਰੀਤ ਸਿੰਘ ਨਗਰ ਕੌਂਸਲ ਜੰਡਿਆਲਾ ਗੁਰੂ, ਸੰਜੂ ਸ਼ਰਮਾ ਨਗਰ ਕੌਂਸਲ ਜੰਡਿਆਲਾ ਗੁਰੂ, ਨਿਸ਼ਾਨ ਸਿੰਘ ਫਾਇਰ ਬ੍ਰਿਗੇਡ ਜੰਡਿਆਲਾ ਗੁਰੂ, ਪਰਮਜੀਤ ਸਿੰਘ, ਮਲਕੀਤ ਸਿੰਘ, ਸੰਦੀਪ ਕੁਮਾਰ,ਪ੍ਰਿੰਸ ਜੈਨ, ਰਿੰਕੂ ਮਹਾਜਨ, ਵਿੱਕੀ ਗਿੱਲ, ਰਾਮ ਲਾਲ ਨੇ ਇਸ ਮਹਾਨ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।