ਟਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ –

ਖ਼ਬਰ ਸ਼ੇਅਰ ਕਰੋ
035611
Total views : 131858

ਜੰਡਿਆਲਾ ਗੁਰੂ, 12 ਅਗਸਤ-(ਸਿਕੰਦਰ ਮਾਨ, ਦਿਆਲ ਅਰੋੜਾ)- ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਸ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤਦੇ ਹੋਏ ਟਰੈਫਿਕ ਇੰਚਾਰਜ ਅੰਮ੍ਰਿਤਸਰ ਦਿਹਾਤੀ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ  ਅੱਜ ਜੰਡਿਆਲਾ ਗੁਰੂ – ਤਰਨਤਰਨ ਬਾਈਪਾਸ ਨਜਦੀਕ ਸਪੈਸ਼ਲ ਨਾਕਾ ਲਗਾ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਨਾਂ ਕਰਨ ਵਾਲਿਆਂ ਦੇ ਲਗਭਗ 30 ਦੇ ਕਰੀਬ ਚਲਾਨ ਕੱਟੇ ਗਏ।

ਇਸ ਮੌਕੇ ਟਰੈਫਿਕ ਇੰਚਾਰਜ ਇੰਸਪੈਕਟਰ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋ ਪਹੀਆ ਵਾਹਨ ਤੇ ਹੈਲਮਟ ਅਤੇ ਚਾਰ ਪਹੀਆ ਵਾਹਨ ਤੇ ਸੀਟ ਬੈਲਟ ਜਰੂਰ ਲਾ ਕੇ ਰੱਖਣ ਅਤੇ ਆਪਣੇ ਵਾਹਨਾਂ ਦੇ ਬਾਕੀ ਕਾਗਜ਼ਾਤ ਵੀ ਪੂਰੇ ਰੱਖਣ। ਇਸ ਮੌਕੇ ਉਨਾਂ ਦੇ ਨਾਲ ਏ.ਐਸ.ਆਈ ਇੰਦਰ ਮੋਹਨ ਸਿੰਘ, ਏ.ਐਸ.ਆਈ ਕਮਲਜੀਤ ਸਿੰਘ ਅਤੇ ਏ.ਐਸ.ਆਈ ਰਣਜੀਤ ਸਿੰਘ ਵੀ ਹਾਜ਼ਰ ਸਨ।