Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਡਿਪਟੀ ਕਮਿਸ਼ਨਰ ਵੱਲੋਂ 10.48 ਕਰੋੜ ਰੁਪਏ ਦੇ ਨਿਵੇਸ਼ ਵਾਲੀ ਸਨਅਤੀ ਇਕਾਈ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਰਵਾਨਗੀ ਜਾਰੀ

ਖ਼ਬਰ ਸ਼ੇਅਰ ਕਰੋ
051768
Total views : 168654

116 ਤੋਂ ਵੱਧ ਵਿਅਕਤੀਆਂ ਨੂੰ ਮਿਲੇਗਾ ਰੋਜ਼ਗਾਰ
ਅੰਮਿ੍ਤਸਰ, 12 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੱਜਾਬ ਸਰਕਾਰ ਵਲੋਂ ਰਾਜ ਵਿਚ ਨਿਵੇਸ਼ ਦੇ ਮੌਕੇ ਵਧਾਉਣ ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੱਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨ ਲਾਈਨ ਮੁਹਇਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਦਯੋਗਪਤੀਆਂ ਨੂੱ ਵਖ-ਵਖ ਦਫ਼ਤਰ ਦੇ ਚਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿਤੀਆਂ ਜਾਂਦੀਆਂ ਹਨ। ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਅੱਮਿ੍ਤਸਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਏ ਗਏ ਮੈਸਰਜ ਸੁਪਲ ਟੇਕ ਇੰਡਸਰਟੀਜ਼ ਪ੍ਰਾ:ਲਿਮ: ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤਾ। ਉਨਾਂ ਨੇ ਇੰਨਾ ਉਦਮੀ ਨੂੰ ਸਾਬਸ਼ ਦਿੰਦੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਹੱਲ ਸਾਡੀ ਪਹਿਲੀ ਤਰਜੀਹ ਹੈ ਅਤੇ ਤੁਸੀਂ ਜਦ ਵੀ ਮਹਿਸੂਸ ਕਰੋ, ਸਾਡੀ ਮਦਦ ਲੈ ਸਕਦੇ ਹੋ। ਇਸ ਮੌਕੇ ਜਨਰਲ ਮੈਨੇਜਰ ਸ੍ਰੀ ਇੱਦਰਜੀਤ ਸਿੱਘ ਟਾਂਡੀ ਨੇ ਦੱਸਿਆ ਕਿ ਇਨਾਂ ਇਕਾਈਆਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਕਰੀਬ 116 ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਇਸ ਯੂਨਿਟ ਉਤੇ 10.48 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਜਨਰਲ ਮੈਨੇਜਰ ਸ੍ਰੀ ਇੱਦਰਜੀਤ ਸਿੱਘ ਟਾਂਡੀ ਨੇ ਦਸਿਆ ਕਿ ਸਰਕਾਰ ਵਲੋਂ ਸਨਅਤਕਾਰ ਮਿਲਣੀ ਵਿਚ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਰਾਈਟ ਟੂ ਬਿਜਨੈਸ ਐਕਟ ਅਧੀਨ ਸਾਰੀਆਂ ਸਹੂਲਤਾਂ ਮੁਹਈਆਂ ਕਰਵਾਈਆਂ ਜਾਣਗੀਆਂ ਅਤੇ ਉਸੇ ਵਾਅਦੇ ਅਨੁਸਾਰ ਸਾਰੇ ਕੰਮ ਹੋ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੱਦਰ ਕਿਸੇ ਵੀ ਸਨਅੱਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਰਾਜ ਨੂੰ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹਨ ਅਤੇ ਇਹ ਕੋਸ਼ਿਸ਼ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਾਰੇ ਪੰਜਾਬ ਵਾਸੀ ਆਪਣੇ ਆਪਣੇ ਕਾਰੋਬਾਰਾਂ ਅਤੇ ਜਿੰਮੇਵਾਰੀਆਂ ਉਤੇ ਧਿਆਨ ਦੇਣ।