Total views : 131858
ਜੰਡਿਆਲਾ ਗੁਰੂ, 17 ਅਗਸਤ–(ਸਿਕੰਦਰ ਮਾਨ)– ਥਾਣਾ ਜੰਡਿਆਲਾ ਗੁਰੂ ਪੁਲਿਸ ਵੱਲੋਂ ਗੁਆਚੇ 8 ਮੋਬਾਈਲ ਫ਼ੋਨ ਸੀ.ਈ.ਆਈ.ਆਰ. ਪੋਰਟਲ ਅਤੇ ਟੈਕਨੀਕਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਮਦਦ ਨਾਲ ਆਧੁਨਿਕ ਢੰਗ ਨਾਲ ਟ੍ਰੇਸ ਕਰਕੇ ਅੱਜ ਫ਼ੋਨ ਉਹਨਾਂ ਦੇ ਅਸਲ ਮਾਲਿਕਾਂ ਨੂੰ ਸੌਂਪ ਦਿੱਤੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਜੰਡਿਆਲਾ ਗੁਰੂ ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਮਿਲ ਰਹੀਆਂ ਮੋਬਾਈਲ ਫ਼ੋਨ ਗੁੰਮ ਹੋਣ ਦੀਆਂ ਰਿਪੋਰਟਾਂ ਦਾ ਇਸ ਆਧੁਨਿਕ ਤਕਨੀਕ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਓਹਨਾਂ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਵਿਖੇ ਤਾਇਨਾਤ ਹੌਲਦਾਰ ਜਤਿੰਦਰ ਸਿੰਘ ਜੋ ਇਸ ਵੇਲ਼ੇ ਸੀ.ਈ.ਆਈ.ਆਰ ਪੋਰਟਲ ਨੂੰ ਆਪ੍ਰੇਟ ਕਰਨ ਦੀ ਡਿਊਟੀ ਨਿਭਾ ਰਹੇ ਹਨ, ਓਹਨਾਂ ਦੀ ਸਖ਼ਤ ਮਿਹਨਤ ਸਦਕਾ 36 ਗੁੰਮ ਹੋਏ ਮੋਬਾਈਲ ਫ਼ੋਨ ਥਾਣਾ ਜੰਡਿਆਲਾ ਗੁਰੂ ਨਾਲ਼ ਸੰਬੰਧਿਤ ਅਤੇ 60 ਗੁੰਮ ਹੋਏ ਮੋਬਾਈਲ ਫ਼ੋਨ ਥਾਣਾ ਤਰਸਿੱਕਾ ਨਾਲ਼ ਸੰਬੰਧਿਤ ਟ੍ਰੇਸ ਕੀਤੇ ਗਏ ਹਨ। ਮੋਬਾਈਲ ਫ਼ੋਨ ਮਿਲਣ ਦੀ ਖੁਸ਼ੀ ਵਿੱਚ ਲੋਕਾਂ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ।