




Total views : 161400






Total views : 161400ਜੰਡਿਆਲਾ ਗੁਰੂ, 6 ਸਤੰਬਰ- (ਸਿਕੰਦਰ ਮਾਨ)- ਸ੍ਰ. ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਵੱਡੇ ਭਰਾ ਸ੍ਰ. ਗੁਰਮੀਤ ਸਿੰਘ (73 ਸਾਲ), ਜਿੰਨਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ, ਉਪਰੰਤ ਅੰਤਿਮ ਅਰਦਾਸ ਮਿਤੀ 8 ਸਤੰਬਰ 2024 ਦਿਨ ਐਤਵਾਰ ਨੂੰ ਬਾਅਦ ਦੁਪਹਿਰ 12.30 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਜ਼ਦੀਕ ਦੁਸਿਹਰਾ ਗਰਾਊਂਡ, ਵੈਰੋਵਾਲ ਰੋਡ ਜੰਡਿਆਲਾ ਗੁਰੂ, ਜਿਲਾ ਅੰਮ੍ਰਿਤਸਰ ਵਿਖੇ ਹੋਵੇਗੀ।
ਮਰਹੂਮ ਗੁਰਮੀਤ ਸਿੰਘ ਗੁਰਮਤਿ ਵਿਚਾਰਾਂ ਵਾਲੇ ਸਨ, ਜਿਸ ਕਾਰਨ ਉਹਨਾਂ ਨੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਵਿੱਚ ਲਗਭਗ 35 ਸਾਲ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਮਰਹੂਮ ਗੁਰਮੀਤ ਸਿੰਘ ਨਿਤਨੇਮ ਦੇ ਪੱਕੇ ਧਾਰਨੀ ਸਨ, ਆਪਣੇ ਅੰਤਿਮ ਸਮੇਂ ਵੀ ਉਹ ਗੁਰਬਾਣੀ ਨਾਲ ਜੁੜੇ ਰਹੇ। ਸ਼ਾਂਤ ਅਤੇ ਮਿਲਾਪੜੇ ਸੁਭਾਅ ਦੇ ਹੋਣ ਕਾਰਨ ਜੰਡਿਆਲਾ ਗੁਰੂ ਅਤੇ ਆਸ ਪਾਸ ਦੇ ਇਲਾਕੇ ਵਿੱਚ ਮਰਹੂਮ ਗੁਰਮੀਤ ਸਿੰਘ ਜੀ ਦੇ ਅਚਾਨਕ ਵਿਛੋੜੇ ਕਾਰਣ ਸੋਗ ਦੀ ਲਹਿਰ ਪਾਈਜਾ ਰਹੀ ਹੈ।







