Total views : 131857
ਅੰਮ੍ਰਿਤਸਰ, 7 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਆਉਣ ਵਾਲੇ ਸਾਉਣੀ ਸੀਜਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਡੀ ਬੋਰਡ ਦੇ ਜੁਆਇੰਟ ਸਕੱਤਰ ਸ੍ਰੀਮਤੀ ਗੀਤਕਾ ਸਿੰਘ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਪਹੁੰਚੇ। ਆਪਣੇ ਦੌਰੇ ਦੌਰਾਨ ਉਨਾਂ ਨੇ ਦਾਣਾ ਮੰਡੀ ਦੇ ਆੜਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਪੂਰਵਕ ਸੁਣਿਆ। ਉਹਨਾਂ ਵਿਸ਼ਵਾਸ ਦਵਾਇਆ ਕਿ ਉਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ ਅਤੇ ਸਕੱਤਰ ਮਾਰਕੀਟ ਕਮੇਟੀ ਅਮਨਦੀਪ ਸਿੰਘ ਵੱਲੋਂ ਮੰਡੀ ਭਗਤਾਂ ਵਾਲਾ ਦੇ ਆੜਤੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਬਾਅਦ ਮੈਡਮ ਗੀਤਿਕਾ ਸਿੰਘ ਵੱਲੋਂ ਸਬਜ਼ੀ ਮੰਡੀ ਵੱਲਾ ਦਾ ਵੀ ਦੌਰਾ ਕੀਤਾ ਗਿਆ ਅਤੇ ਅਤੇ ਸਬਜ਼ੀ ਮੰਡੀ ਵਿੱਚ ਆਰਮੀ ਦੇ ਡੰਪ ਕਾਰਨ ਵਰਕਸ ਆਫ ਡਿਫੈਂਸ ਐਕਟ 1903 ਲਾਗੂ ਹੋਣ ਕਾਰਨ ਜੋ ਵਿਕਾਸ ਅਤੇ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਮੰਡੀ ਵਿਚ ਸੜਕਾਂ ਨਾ ਬਣਨ ਕਾਰਨ ਜੋ ਸਫਾਈ ਕਰਨ ਵਿਚ ਮੁਸ਼ਕਿਲ ਆਉਂਦੀ ਹੈ ਉਨਾਂ ਬਾਰੇ ਆਰਮੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਣ ਲਈ ਯਤਨ ਕਰਨ ਦੀ ਗੱਲ ਕਹੀ ਗਈ। ਉਨਾਂ ਦੇ ਸਬਜ਼ੀ ਮੰਡੀ ਵੱਲਾ ਦੇ ਦੌਰੇ ਦੌਰਾਨ ਹਲਕਾ ਪੂਰਬੀ ਐਮਐਲਏ ਜੀਵਨਜੋਤ ਕੌਰ ਦੇ ਟੀਮ ਮੈਂਬਰ ਵੀ ਉੱਥੇ ਉਚੇਚੇ ਤੌਰ ਤੇ ਪਹੁੰਚੇ ਅਤੇ ਮੈਡਮ ਗੀਤਕਾ ਸਿੰਘ ਨੂੰ ਸਬਜ਼ੀ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਜਿਸ ਤੇ ਉਨਾਂ ਵੱਲੋਂ ਉਨਾਂ ਨੂੰ ਆ ਰਹੀ ਆ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ/ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ ਸੰਧੂ, ਡਿਪਟੀ ਜ਼ਿਲਾ ਮੰਡੀ ਅਫਸਰ ਹਰਪ੍ਰੀਤ ਸਿੰਘ ਭੁੱਲਰ , ਸਕੱਤਰ ਮਾਰਕੀਟ ਕਮੇਟੀ ਅਮਨਦੀਪ ਸਿੰਘ , ਮੰਡੀ ਭਗਤਾਂ ਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਮੰਡੀ ਵੱਲਾ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਅਤੇ ਮੰਡੀ ਇੰਚਾਰਜ ਜਤਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।