ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੋਹਲਾ ਸਾਹਿਬ ਵਿਖੇ ਅੱਖਾਂ ਦਾ ਫ੍ਰੀ ਕੈਂਪ 25 ਨਵੰਬਰ ਨੂੰ- ਬਰਾੜ, ਕਸ਼ਮੀਰ ਸਿੰਘ ਸੰਧੂ

ਖ਼ਬਰ ਸ਼ੇਅਰ ਕਰੋ
035608
Total views : 131855

ਚੋਹਲਾ ਸਾਹਿਬ/ਤਰਨਤਾਰਨ, 21 ਨਵੰਬਰ-(ਰਾਕੇਸ਼ ਨਈਅਰ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ‘ਹਨੇਰੇ ਤੋਂ ਸਵੇਰੇ ਵੱਲ’ ਮਿਸ਼ਨ  ਤਹਿਤ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਸੁਸਾਇਟੀ ਚੋਹਲਾ ਸਾਹਿਬ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ (ਰਿਟਾਇਰਡ ਡੀ.ਆਈ.ਜੀ ) ਅਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ਭਗਤ ਬਾਬਾ ਸੁੱਚਾ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਲਗਾਏ ਜਾਂਦੇ ਮੇਲੇ ਉੱਪਰ ਇਸ ਵਾਰ ਅੱਖਾਂ ਦਾ ਫ੍ਰੀ ਕੈਂਪ 25 ਨਵੰਬਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਨੇੜੇ ਬਿਜਲੀ ਘਰ ਚੋਹਲਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਲੁਧਿਆਣਾ ਤੋਂ ਪ੍ਰਸਿੱਧ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅੱਪ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੋ ਮਰੀਜ਼ ਆਪ੍ਰੇਸ਼ਨ ਲਈ ਚੁਣੇ ਜਾਣਗੇ,ਉਨ੍ਹਾਂ ਦੇ ਆਪ੍ਰੇਸ਼ਨ, ਆਉਣ-ਜਾਣ, ਰਹਿਣ, ਰੋਟੀ ਪਾਣੀ ਆਦਿ ਦਾ ਸਾਰਾ ਖ਼ਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਆਪ੍ਰੇਸ਼ਨ ਅੱਜ ਦੀ ਉੱਚ ਤਕਨੀਕ ਨਾਲ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਦਵਾਈਆਂ, ਐਨਕਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਮਰੀਜ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਜ਼ਰੂਰ ਆਉਣ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਕੈਂਪ ਬਾਰੇ ਹੋਰ ਲੋੜਵੰਦਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਹਾ ਲੈ ਸਕਣ। ਇਸੇ ਦਿਨ ਮੇਲੇ ‘ਤੇ ਦੂਰ ਨੇੜੇ ਤੋਂ ਆਈਆਂ ਸੰਗਤਾਂ ਲਈ ਚਾਹ ਤੇ ਲੰਗਰ ਦਾ ਪ੍ਰਵਾਹ ਵੀ ਸਾਰਾ ਦਿਨ ਚੱਲਦਾ ਰਹੇਗਾ।

ਇਸ ਮੌਕੇ ਸੁਸਾਇਟੀ ਦੇ ਮੈਂਬਰ ਅਵਤਾਰ ਸਿੰਘ ਗਿੱਲ,ਜਥੇ.ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਂਬਰ,ਅਮਰੀਕ ਸਿੰਘ ਨਿੱਕਾ ਚੋਹਲਾ,ਸੁਖਬੀਰ ਸਿੰਘ ਪੰਨੂ,ਅਵਤਾਰ ਸਿੰਘ ਰੇਮੰਡ ਵਾਲੇ,ਨਵਦੀਪ ਸਿੰਘ ਅਤੇ ਮਾਸਟਰ ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ।