ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਸੀ.ਪੀ.ਆਈ ਵੱਲੋ 16 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਸਾਹਮਣੇ ਹੋਵੇਗੀ ਰੈਲੀ- ਕਾਮਰੇਡ ਨਿਜਾਮਪੁਰ

ਖ਼ਬਰ ਸ਼ੇਅਰ ਕਰੋ
035608
Total views : 131855

ਤਰਸਿੱਕਾ/ਅੰਮ੍ਰਿਤਸਰ, 21 ਨਵੰਬਰ-(ਡਾ. ਮਨਜੀਤ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ ਬਲਾਕ ਤਰਸਿੱਕਾ ਦੀ ਮੀਟਿੰਗ ਕਾਮਰੇਡ ਨਿੰਦਰ ਸਿੰਘ ਸੈਦੋਲੇਹਲ ਦੀ ਪ੍ਰਧਾਨਗੀ ਹੇਠ ਅੱਡਾ ਖਜਾਲਾ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆ ਜਿਲਾ ਸਕੱਤਰ ਲਖਬੀਰ ਸਿੰਘ ਨਿਜਾਮਪੁਰ ਅਤੇ ਬਲਾਕ ਸਕੱਤਰ ਮੰਗਲ ਸਿੰਘ ਖਜਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਪਾਰਟੀ ਵੱਲੋੰ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ ਅੰਮ੍ਰਿਤਸਰ ਵਿਖੇ ਮਾਝਾ ਜੋਨ ਦੀ ਰੈਲੀ 16 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਕੀਤੀ ਜਾਵੇਗੀ। ਜਿਸ ਵਿੱਚ ਕੇਂਦਰ ਸਰਕਾਰ ਵੱਲੋੰ ਲਗਾਤਾਰ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਖਿਲਾਫ ਅਵਾਜ ਬੁਲੰਦ ਕੀਤੀ ਜਾਵੇਗੀ। ਜਿਸ ਵਿੱਚ ਚੰਡੀਗੜ੍ਹ ਪੰਜਾਬ ਹਵਾਲੇ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਕਨੂੰਨ ਅਨੁਸਾਰ ਹੱਲ ਕਰਨ ਅਤੇ ਐਮ,ਐਸ, ਪੀ,ਤੇ ਖਰੀਦ ਗਰੰਟੀ ਕਨੂੰਨ ਬਣਾਉਣ ਅਤੇ ਨਰੇਗਾ ਮਜ਼ਦੂਰਾਂ ਦਾ ਕੰਮ 200 ਦਿਨ ਕਰਨ ਅਤੇ ਦਿਹਾੜੀ 1000 ਰੁਪੈ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਪਿਛਲੇ ਸਮੇੰ ਦੀ ਕਾਰਗੁਜਾਰੀ ਖਾਸ ਕਰਕੇ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਨਾਲ ਕੇਂਦਰ ਸਰਕਾਰ ਨਾਲ ਰਲ ਕਿ ਕੀਤੀ ਗਈ ਮੰਡੀਆਂ ਅੰਦਰ ਲੁੱਟ, ਨਸ਼ਿਆ ਦੇ ਲਗਾਤਾਰ ਵੱਧ ਰਹੇ ਰੁਝਾਨ ਅਤੇ ਅਮਨ ਕਾਨੂੰਨ ਦੀ ਲਗਾਤਾਰ ਖਰਾਬ ਹੋ ਰਹੀ ਹਾਲਤ ਖਿਲਾਫ ਅਵਾਜ ਬੁਲੰਦ ਕੀਤੀ ਜਾਵੇਗੀ। ਇਸ ਰੈਲੀ ਵਿੱਚ ਤਰਸਿੱਕਾ ਬਲਾਕ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਇੰਨਸਾਫ ਪਸੰਦ ਲੋਕ ਹਿੱਸਾ ਲੈਣਗੇ। ਇਸ ਦੇ ਨਾਲ ਹੀ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਕੇੰਦਰੀ ਟਰੇਡ ਯੂਨੀਅਨਾਂ ਵੱਲੋੰ ਅੰਮ੍ਰਿਤਸਰ ਡੀ,ਸੀ, ਦਫਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਨੂੰ ਮਾਸਟਰ ਅਜ਼ਾਦ ਸਿੰਘ ਮਹਿਤਾ, ਸੁਖਬੀਰ ਸਿੰਘ ਜਲਾਲ, ਬੂਟਾ ਸਿੰਘ ਭੱਟੀਕੇ ਅਤੇ ਬਲਵਿੰਦਰ ਸਿੰਘ ਮਾਲੋਵਾਲ ਨੇ ਵੀ ਸੰਬੋਧਨ ਕੀਤਾ। ਇਸ ਸਮੇੰ ਹਰਬੰਸ ਸਿੰਘ ਮਹਿਤਾ, ਗੁਰਸੇਵਕ ਸਿੰਘ ਸੈਦੋਲੇਲ, ਸੋਹਣ ਸਿੰਘ ਭੀਲੋਵਾਲ, ਵਿਜੈ ਕੁਮਾਰ, ਗੁਰਮੀਤ ਸਿੰਘ, ਖਜਾਨ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ,ਅਤੇ ਸੁੱਚਾ ਸਿੰਘ ਆਦਿ ਹਾਜ਼ਰ ਸਨ।