




Total views : 161406






Total views : 161406ਜੰਡਿਆਲਾ ਗੁਰੂ, 20 ਨਵੰਬਰ –(ਸਿਕੰਦਰ ਮਾਨ) — ਇੰਜੀ: ਗੁਰਮੁੱਖ ਸਿੰਘ ਵਧੀਕ ਨਿਗਰਾਨ ਇੰਜੀਨੀਅਰ/ ਸੰਚਾਲਨ ਮੰਡਲ ਜੰਡਿਆਲਾ ਗੁਰੂ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ 132 ਕੇ ਵੀ ਸਬ ਸਟੇਸ਼ਨ ਤੋਂ ਚਲਦੇ 11 ਕੇ ਵੀ ਸਿਟੀ -1, ਸਿਟੀ -2, ਸਿਟੀ -3 ਅਤੇ ਐਮ ਈ ਐਸ ਫੀਡਰ ਤੇ ਜ਼ਰੂਰੀ ਮੇਨਟੀਨੇਂਸ ਕਰਨ ਲਈ ਮਿਤੀ 21-11-2024 ਨੂੰ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਸਮਾਂ 5 ਵਜੇ ਤੱਕ ਜੰਡਿਆਲਾ ਗੁਰੂ ਸ਼ਹਿਰ ਦੇ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇੰਜੀ: ਗੁਰਮੁੱਖ ਸਿੰਘ ਵਧੀਕ ਨਿਗਰਾਨ ਇੰਜੀਨੀਅਰ/ ਸੰਚਾਲਨ ਮੰਡਲ ਜੰਡਿਆਲਾ ਗੁਰੂ ਨੇ ਕਿਹਾ ਕਿ ਅਗਰ ਬਿਜਲੀ ਖਪਤਕਾਰਾਂ ਨੂੰ ਜੇਕਰ ਬਿਜਲੀ ਖ਼ਰਾਬ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਜੰਡਿਆਲਾ ਗੁਰੂ ਡਿਵੀਜ਼ਨ ਨਾਲ਼ ਸੰਬੰਧਤ ਨੋਡਲ ਕੰਪਲੇਂਟ ਸੈਂਟਰ ਮੋਬਾਈਲ ਨੰਬਰ 96461 20490 (24×7) ਤੇ ਸੰਪਰਕ ਕਰ ਸਕਦਾ ਹੈ ਜਾਂ 1912 ਨੰਬਰ ਤੇ ਸੰਪਰਕ ਕਰ ਸਕਦਾ ਹੈ।







