ਈ ਟੀ ਓ ਵੱਲੋਂ ਜੰਡਿਆਲਾ ਹਲਕੇ ਦੇ ਸਕੂਲ ਅਤੇ ਡਿਸਪੈਂਸਰੀ ਦਾ ਦੌਰਾ

ਖ਼ਬਰ ਸ਼ੇਅਰ ਕਰੋ
035606
Total views : 131852

ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪੰਜਾਬ ਬਣੇਗਾ ਮੋਹਰੀ ਸੂਬਾ -ਈ ਟੀ ਓ
ਅੰਮ੍ਰਿਤਸਰ, 3 ਨਵੰਬਰ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ ਜੰਡਿਆਲਾ ਹਲਕੇ ਦੇ ਪਿੰਡ ਡੇਹਰੀਵਾਲਾ ਸਥਿਤ ਸਰਕਾਰੀ ਸਕੂਲ ਅਤੇ ਉਸਮਾ ਜਲਾਲ ਪਿੰਡ ਵਿੱਚ ਸਥਿਤ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦਾ ਅਚਨਚੇਤ ਦੌਰਾ ਕੀਤਾ । ਉਹਨਾਂ ਨੇ ਇਸ ਮੌਕੇ ਦੋਵਾਂ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਦੇ ਵੇਰਵੇ ਲਏ । ਡੇਹਰੀਵਾਲਾ ਸਕੂਲ ਵਿੱਚ ਉਹਨਾਂ ਨੇ ਬੱਚਿਆਂ ਨਾਲ ਪੜ੍ਹਾਈ ,ਖੇਡਾਂ ਅਤੇ ਸਹਾਇਕ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ। ਇਸ ਤੋਂ ਇਲਾਵਾ ਉਨਾਂ ਬੱਚਿਆਂ ਨੂੰ ਕਈ ਸਵਾਲ ਪੁੱਛ ਕੇ ਉਹਨਾਂ ਦੇ ਪੜ੍ਹਾਈ ਦੇ ਪੱਧਰ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਬੱਚਿਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਦੇਸ਼ ਭਰ ਦੀ ਅਗਵਾਈ ਕਰੇ ਅਤੇ ਇਸ ਲਈ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿੱਚ ਸੁਧਾਰ ਵੱਡੇ ਪੱਧਰ ਤੇ ਹੋਏ ਹਨ ਅਤੇ ਹੋ ਵੀ ਰਹੇ ਹਨ ਪਰ ਇਸ ਵਿੱਚ ਪੂਰਨ ਕਾਮਯਾਬੀ ਬੱਚਿਆਂ ਦੀ ਇੱਛਾ ਅਤੇ ਮਾਪਿਆਂ ਦੇ ਸਹਿਯੋਗ ਤੋਂ ਬਿਨਾਂ ਹੋਣੀ ਅਸੰਭਵ ਹੈ। ਉਹਨਾਂ ਅਧਿਆਪਕਾਂ ਨਾਲ ਵੀ ਖੁੱਲ ਕੇ ਗੱਲਬਾਤ ਕੀਤੀ ਅਤੇ ਉਨਾਂ ਕੋਲੋਂ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਉਹਨਾਂ ਦੇ ਨਤੀਜੀਆਂ ਬਾਰੇ ਫੀਡਬੈਕ ਲਈ।
ਇਸ ਉਪਰੰਤ ਕੈਬਨਿਟ ਮੰਤਰੀ ਨੇ ਪਿੰਡ ਉਸਮਾ ਜਲਾਲ ਸਥਿਤ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਉੱਥੇ ਇਲਾਜ ਲਈ ਆਏ ਲੋਕਾਂ ਨਾਲ ਗੱਲਬਾਤ ਕਰਕੇ ਵੇਰਵੇ ਲਏ । ਉਹਨਾਂ ਨੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਸਿਹਤ ਸਬੰਧੀ ਸਹੂਲਤਾਂ ਲਈ ਵਿਚਾਰ ਲਏ । ਇਸ ਮੌਕੇ ਸਰਪੰਚ ਪਰਮਿੰਦਰ ਸਿੰਘ, ਸਰਪੰਚ ਗੁਰਵੇਲ ਸਿੰਘ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਬੂਟਾ ਸਿੰਘ ਜਲਾਲ ਅਤੇ ਹੋਰ ਪਤਵੰਤੇ ਵੀ ਉਹਨਾਂ ਨਾਲ ਹਾਜ਼ਰ ਸਨ।
ਕੈਪਸ਼ਨ
ਪਿੰਡ ਡੇਹਰੀਵਾਲਾ ਵਿਖੇ ਸਕੂਲੀ ਬੱਚਿਆਂ ਨਾਲ ਤਸਵੀਰ ਕਰਵਾਉਂਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਅਤੇ ਨਾਲ ਪਿੰਡ ਉਸਮਾ ਜਲਾਲ ਵਿਖੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੇ ਦੌਰੇ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ।
==—