Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਵਿਸ਼ਵ ਏਡਜ ਦਿਵਸ ਸੰਬਧੀ ਜਿਲਾ ਪੱਧਰੀ ਜਾਗਰੂਕਤਾ ਮੁਹਿੰਮ ਦਾ ਕੀਤਾ ਆਗਾਜ

ਖ਼ਬਰ ਸ਼ੇਅਰ ਕਰੋ
050919
Total views : 167413

ਅੰਮ੍ਰਿਤਸਰ 2 ਦਸੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਦੀ ਅਗਵਾਹੀ ਹੇਠਾਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਤੋਂ ਵਿਸ਼ਵ ਏਡਜ ਦਿਵਸ ਜਾਗੂਕਤਾ ਮੁਹਿੰਮ ਦਾ ਆਗਾਜ ਜਿਲਾ ਪੱਧਰੀ ਵਰਕਾਸ਼, ਰੈਲੀ ਅਤੇ ਨੁਕੜ ਨਾਟਕ ਕਰਵਾ ਕੇ ਕੀਤਾ ਗਿਆ।
ਇਸ ਸਮਾਗਮ ਦੌਰਾਣ ਸਵਾਮੀ ਵਿਵੇਕਾਨੰਦ ਮੈਡੀਕਲ ਮਿਸਨ, ਅਭਿਵਿਅਕਤੀ ਫਾਂਓਡੇਸ਼ਨ, ਮਨਸਾ ਫਾਂਓਡੇਸ਼ਨ, ਆਰ.ਪੀ ਫਾਂਓਡੇਸ਼ਨ, ਸਵੇਰਾ ਸੁਸਾਈਟੀ, ਸ਼ੇਪ ਇੰਡੀਆ, ਐਲ ਵੁਮਿਨ ਕਾਨਫਰੈਂਸ, ਲਿੰਕ ਵਰਕਰ ਸਕੀਮ ਅੇਨ.ਜੀ.ਓ. ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਐਚ.ਆਈ.ਵੀ./ਏਡਜ ਸੰਬਧੀ ਜਾਣਕਾਰੀ ਅਤੇ ਸਾਵਧਾਨੀ ਹੀ ਇਸਦਾ ਦਾ ਇਲਾਜ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਦੇ ਕੋਈ ਵੀ ਲੱਛਣ ਨਜਰ ਆਉਣ ਤਾਂ ਉਹ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਜਾਂ ਆਈ.ਸੀ.ਟੀ.ਸੀ. ਸ਼ੈਂਟਰ ਤੇ ਜਾ ਕੇ ਆਪਣੀ ਜਾਂਚ ਕਰਵਾ ਕੇ, ਏ.ਆਰ.ਟੀ ਸੈਂਟਰ ਤੋਂ ਆਪਣਾਂ ਇਲਾਜ ਕਰਵਾ ਸਕਦਾ ਹੈ।ਇਹਨਾਂ ਸੈਂਟਰਾਂ ਵਿਚ ਮੁਫਤ ਜਾਂਚ, ਇਲਾਜ ਅਤੇ ਕੌਂਸਲਿਗ ਕੀਤੀ ਜਾਂਦੀ ਹੈ ਅਤੇ ਮਰੀਜ ਦਾ ਨਾਮ-ਪਤਾ ਅਤੇ ਰਿਕਾਰਡ ਗੁਪਤ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਏਡਜ ਦੇ ਮਰੀਜਾਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਪੇਸ਼ ਆਉਣਾਂ ਚਾਹੀਦਾ ਹੈ ਅਤੇ ਉਹਨਾਂ ਦੇ ਇਲਾਜ ਵਿਚ ਸਹਿਯੋਗ ਕਰਨਾਂ ਚਾਹੀਦਾ ਹੈ।
ਇਸ ਮੌਕੇ ਤੇ ਜਿਲਾ ਏਡਜ ਕੰਟਰੋਲ ਅਫਸਰ ਡਾ ਵਿਜੇ ਗੋਤਵਾਲ ਵਲੋਂ ਲੋਕਾਂ ਨੂੰ ਏਡਜ ਦੇ ਕਾਰਣ, ਲੱਛਣ ਅਤੇ ਬਚਾਓ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰਪਾਲ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਡੀ.ਡੀ.ਐਚ.ਓ. ਡਾ ਜਗਨਜੋਤ ਕੌਰ, ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਡੈਪਕੋ ਸਟਾਫ ਮੈਡਮ ਸ਼ਿਖਾ, ਮੈਡਮ ਅੰਜੂ, ਸਮੂਹ ਆਈ.ਸੀ.ਟੀ.ਸੀ. ਅਤੇ ਏ.ਆਰ.ਟੀ. ਸਟਾਫ ਹਾਜਰ ਸਨ।
ਕੈਪਸ਼ਨ : ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਵਿਸ਼ਵ ਏਡਜ ਦਿਵਸ ਜਾਗੂਕਤਾ ਮੁਹਿੰਮ ਦਾ ਆਗਾਜ ਕਰਦੇ ਹੋਏ।
===—