Flash News
ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ ਦੇ ਆਲੇ ਦੁਆਲੇ ਡਰੋਨਜ਼ ਕੈਮਰਾ ਉਡਾਉਣ ਤੇ ਮੁਕੰਮਲ ਪਾਬੰਦੀ-
ਅੰਮ੍ਰਿਤਸਰ ਪੁਲਿਸ ਵਲੋਂ 3 ਵੱਡੇ ਹੁਕਮ ਲਾਗੂ, ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ-
ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸੰਬੰਧੀ ‘ਸਿੱਖ ਸੁਸਾਇਟੀ ਆਫ ਮਨੀਟੋਬਾ’ ਵੱਲੋਂ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ-
ਈ-ਰੋਲ ਅਬਜ਼ਰਵਰ ਵੱਲੋਂ SIR-2026 ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ ਸਬੰਧੀ ਸਮੀਖਿਆ ਮੀਟਿੰਗ ਅਤੇ ਪੋਲਿੰਗ ਬੂਥਾਂ ਦਾ ਨਿਰੀਖਣ-
ਧਾਲੀਵਾਲ ਨੇ 1.15 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਲਿੰਕ ਸੜਕਾਂ ਦੇ ਰੱਖੇ ਨੀਂਹ ਪੱਥਰ-
ਰੱਖੜ ਪੁੰਨਿਆ ਦੇ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ਵਿੱਚ 27 ਤੋਂ 29 ਅਗਸਤ ਤੱਕ ਛੁੱਟੀ-

ਹਰਭਜਨ ਸਿੰਘ ਈ.ਟੀ.ੳ ਨੇ ਜੰਡਿਆਲਾ ਗੁਰੂ ਹਲਕੇ ਵਿੱਚ 1.36 ਕਰੋੜ ਰੁਪਏ ਦੀ ਲਾਗਤ ਵਾਲੇ ਕੰਮ ਸਕੂਲਾਂ ਨੂੰ ਸਮਰਪਿਤ ਕੀਤੇ

ਖ਼ਬਰ ਸ਼ੇਅਰ ਕਰੋ
052032
Total views : 169019

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਕਰੇਗਾ ਦੇਸ਼ ਦੀ ਅਗਵਾਈ-
ਅੰਮ੍ਰਿਤਸਰ 19 ਅਪ੍ਰੈਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਆਪਣੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ 1.36 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਕੰਮ ਸਕੂਲੀ ਬੱਚਿਆਂ ਨੂੰ ਸਮਰਪਿਤ ਕੀਤੇ। ਉਹਨਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਗੁੰਨੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਧਾਰੜ, ਸਰਕਾਰੀ ਐਲੀਮੈਂਟਰੀ ਸਕੂਲ ਤਾਰਾਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਮੱਲੀਆਂ, ਸਰਕਾਰੀ ਐਲੀਮੈਂਟਰੀ ਸਕੂਲ ਬਲੀਆਂ ਮੰਝਪੁਰ, ਸਰਕਾਰੀ ਮਿਡਲ ਸਕੂਲ ਧਾਰੜ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਾਰਾਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਮੱਲੀਆਂ ਦਾ ਦੌਰਾ ਕੀਤਾ ਅਤੇ ਇਹਨਾਂ ਸਕੂਲਾਂ ਵਿੱਚ ਪਿਛਲੇ ਥੋੜੇ ਅਰਸੇ ਦੌਰਾਨ ਸ਼ੁਰੂ ਕੀਤੇ ਗਏ ਕਮਰੇ, ਸਾਇੰਸ ਲੈਬ, ਗਰਾਉਂਡ ਅਤੇ ਚਾਰਦੀਵਾਰੀ ਦੇ ਕੰਮ ਦਾ ਉਦਘਾਟਨ ਸਕੂਲੀ ਬੱਚਿਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੀਤਾ।
ਇਸ ਮੌਕੇ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਸਕੂਲਾਂ ਨੂੰ ਸਰਕਾਰ ਕਰੋੜਾਂ ਰੁਪਏ ਦੀ ਗਰਾਂਟਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸੋਚ ਹੈ, ਜਿਨਾਂ ਨੇ ਸਕੂਲਾਂ ਨੂੰ ਇਹ ਸੋਚ ਕੇ ਦਿਲ ਖੋਲ ਕੇ ਗਰਾਂਟਾਂ ਦਿੱਤੀਆਂ ਹਨ ਕਿ ਇਹ ਸਾਡੇ ਬੱਚਿਆਂ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਹੈ ।
ਉਹਨਾਂ ਕਿਹਾ ਕਿ ਜਦੋਂ ਇੱਕ ਘਰ ਦਾ ਬੱਚਾ ਪੜ੍ਹ ਜਾਂਦਾ ਹੈ ਤਾਂ ਉਹ ਘਰ ਤਰੱਕੀ ਕਰ ਜਾਂਦਾ ਹੈ ਅਤੇ ਜੇਕਰ ਸਾਡੇ ਸਾਰੇ ਪਰਿਵਾਰਾਂ ਦੇ ਬੱਚੇ ਜੋ ਆਮ ਘਰਾਂ ਦੇ ਬੱਚੇ ਹਨ ਅਤੇ ਮਹਿੰਗੇ ਸਕੂਲਾਂ ਦੀਆਂ ਫੀਸਾਂ ਨਹੀਂ ਸਨ ਦੇ ਸਕਦੇ, ਵੀ ਪੜ੍ ਲਿਖ ਜਾਣਗੇ ਤਾਂ ਸਾਡੇ ਪਿੰਡ ਤਰੱਕੀ ਕਰਨਗੇ । ਸਾਡੇ ਪਿੰਡ ਤਰੱਕੀ ਕਰਨਗੇ ਤੇ ਸਾਡਾ ਰਾਜ ਤਰੱਕੀ ਕਰੇਗਾ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਉੱਤੇ ਕੀਤਾ ਗਿਆ ਨਿਵੇਸ਼ ਆਉਣ ਵਾਲੇ ਸਾਲਾਂ ਵਿੱਚ ਨਤੀਜੇ ਦੇਵੇਗਾ, ਜਦੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਆਰਥਿਕ ਤੌਰ ਉੱਤੇ ਮੁਹਾਂਦਰਾ ਬਦਲ ਜਾਵੇਗਾ। #PunjabSikhyaKranti