




Total views : 151804







ਜੰਡਿਆਲਾ ਗੁਰੂ, 19 ਮਈ-(ਸਿਕੰਦਰ)-ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦਾ ਦਸਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ। ਸਕੂਲ ਦੇ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਨਾ ਭੱਟੀ ਨੇ 650 ਚੋਂ 575 ਅੰਕ, ਪ੍ਰਨੀਤ ਕੌਰ ਨੇ 574 ਅੰਕ, ਹਰਨੂਰ ਸਿੰਘ ਨੇ 567 ਅੰਕ, ਜੈਦੇਵ 556 ਅੰਕ, ਅਸ਼ੀਸ਼ ਸਿੰਘ ਨੇ 552 ਅੰਕ ਅਤੇ ਨਿਸ਼ਾਨ ਕੁਮਾਰੀ 551 ਅੰਕ ਪ੍ਰਾਪਤ ਕੀਤੇ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ, ਪ੍ਰਿੰਸੀਪਲ ਮੈਡਮ ਰੀਤਿਕਾ ਜੀ, ਡੀਨ ਮੈਡਮ ਸ਼੍ਰੀਮਤੀ ਨਿਸ਼ਾ ਜੈਨ ਨੇ ਅਵੱਲ ਰਹਿਣ ਵਾਲੇ ਬੱਚਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਮੂੰਹ ਪ੍ਰਬੰਧਕ ਕਮੇਟੀ ਵੱਲੋਂ ਬੱਚਿਆ ਤੇ ਉਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਗਈ ਤੇ ਬੱਚਿਆ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।






