




Total views : 154271







ਅੰਮ੍ਰਿਤਸਰ , 4 ਜੁਲਾਈ-(ਡਾ. ਮਨਜੀਤ ਸਿੰਘ)- ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਉੱਤੇ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਉਹਨਾਂ ਨੂੰ ਸੁਰੱਖਿਅਤ ਅਤੇ ਸੋਹਣਾ ਬਣਾਉਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਅਗਵਾਈ ਤਹਿਤ ਪਹਿਲਕਦਮੀ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਤੈਨਾਤ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਵਧੀਕ ਡਿਪਟੀ ਕਮਿਸ਼ਨਰਾਂ , ਐਸਡੀਐਮਜ਼, ਤਹਿਸੀਲਦਾਰ ਨੂੰ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਅਡਾਪਟ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਜਿੱਥੇ ਆਉਣ ਜਾਣ ਲਈ ਸੁਰੱਖਿਤ ਹੋਣ ਉੱਥੇ ਉਹਨਾਂ ਦਾ ਆਲਾ ਦੁਆਲਾ ਵੀ ਸੋਹਣਾ ਹੋਵੇ, ਇਸ ਲਈ ਅਸੀਂ ਹਰੇਕ ਸ਼ਹਿਰ ਅਤੇ ਕਸਬੇ ਦਾ 10-10 ਕਿਲੋਮੀਟਰ ਦਾ ਹਿੱਸਾ ਵੱਖ-ਵੱਖ ਅਧਿਕਾਰੀਆਂ ਨੂੰ ਦੇਣ ਜਾ ਰਹੇ ਹਾਂ। ਉਹਨਾਂ ਦੱਸਿਆ ਕਿ ਇਹ ਅਧਿਕਾਰੀ ਆਪਣੇ ਆਪਣੇ 10 ਕਿਲੋਮੀਟਰ ਦੇ ਹਿੱਸੇ ਵਿੱਚ ਸੜਕ ਦੀ ਟੁੱਟ ਭੱਜ, ਪਲਾਂਟੇਸ਼ਨ, ਰੈਡ ਲਾਈਟਾਂ, ਚੌਂਕਾਂ, ਸੂਚਨਾ ਬੋਰਡ, ਰਿਫਲੈਕਟਰਾਂ, ਸਟਰੀਟ ਲਾਈਟਾਂ ਆਦਿ ਲਈ ਜਿੰਮੇਵਾਰ ਹੋਣਗੇ। ਉਹ ਇਸ ਇਲਾਕੇ ਵਿੱਚ ਜੋ ਵੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮਹਿਸੂਸ ਕਰਨਗੇ ਉਹ ਸੰਬੰਧਿਤ ਵਿਭਾਗ ਕੋਲੋਂ ਕਰਵਾਉਣਗੇ। ਇਸ ਦੇ ਨਾਲ ਹੀ ਉਹ ਅਜਿਹੇ ਸਥਾਨ ਜਿੱਥੇ ਸੜਕ ਦੁਰਘਟਨਾਵਾਂ ਵੱਧ ਹੁੰਦੀਆਂ ਹਨ ਦੀ ਸ਼ਨਾਖਤ ਕਰਕੇ ਉੱਥੇ ਕੀਤੀ ਜਾਣ ਵਾਲੀ ਤਬਦੀਲੀ ਟਰੈਫਿਕ ਪੁਲਿਸ ਨਾਲ ਸਲਾਹ ਕਰਕੇ ਕਰਵਾਉਣਗੇ ਤਾਂ ਜੋ ਲੋਕਾਂ ਦਾ ਸਫਰ ਸੁਰੱਖਿਤ ਹੋ ਸਕੇ। ਉਨਾਂ ਦੱਸਿਆ ਕਿ ਫਿਲਹਾਲ ਅਸੀਂ ਜ਼ਿਲ੍ਹੇ ਵਿੱਚ ਪਹਿਲੇ ਪੜਾਅ ਅਧੀਨ 41 ਅਜਿਹੀਆਂ ਸੜਕਾਂ ਦੀ ਸਨਾਖਤ ਕਰ ਲਈ ਹੈ, ਜਿਨਾਂ ਨੂੰ ਆਉਂਦੇ ਇੱਕ ਦੋ ਦਿਨਾਂ ਵਿੱਚ ਅਡੋਪਟ ਕਰ ਲਿਆ ਜਾਵੇਗਾ। ਉਨਾਂ ਆਸ ਪ੍ਰਗਟਾਈ ਕਿ ਸਾਡਾ ਇਹ ਤਜ਼ਰਬਾ ਸਫਲ ਰਹੇਗਾ ਅਤੇ ਅਸੀਂ ਇਸ ਪਹਿਲੇ ਪੜਾਅ ਨੂੰ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕਰਕੇ ਲੋਕਾਂ ਲਈ ਸੁਰੱਖਿਆ ਅਤੇ ਸੋਹਣਾ ਰਸਤਾ ਵਿਕਸਿਤ ਕਰ ਸਕਾਂਗੇ। ਉਹਨੂੰ ਦੱਸਿਆ ਕਿ ਮੈਂ ਵੀ ਇਸ ਲਈ ਸ਼ਹਿਰ ਦੀ ਇੱਕ ਸੜਕ ਅਡੋਪਟ ਕਰਾਂਗੀ ਅਤੇ ਮੇਰੇ ਨਾਲ ਸਾਰੇ ਅਧਿਕਾਰੀ ਵੀ 10-10 ਕਿਲੋਮੀਟਰ ਦਾ ਹਿੱਸਾ ਲੈਣਗੇ।






