




Total views : 148888







ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ 3 ਵਿਸ਼ੇਸ਼ ਪ੍ਰਾਜੈਕਟਾਂ ਲਈ ਮਿਲੀ ਇਨਾਮ ਰਾਸ਼ੀ-
ਅੰਮ੍ਰਿਤਸਰ 3 ਜੁਲਾਈ-(ਡਾ. ਮਨਜੀਤ ਸਿੰਘ)- ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਜ਼ਿਲ੍ਹੇ ਦੇ ਬਲਾਕ ਹਰਸ਼ਾ ਛੀਨਾ ਨੂੰ ਡੈਲਟਾ ਰੈਂਕ ਦਸੰਬਰ, 2023 ਅਧੀਨ ਪੂਰੇ ਦੇਸ਼ ਵਿੱਚੋਂ ਇਕ ਨੰਬਰ ਪੁਜੀਸ਼ਨ ਉਤੇ ਆਉਣ ਕਰਕੇ 3 ਕਰੋੜ ਰੁਪਏ ਦੀ ਇਨਾਮ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਰਾਸ਼ੀ ਤਹਿਤ ਬਲਾਕ ਹਰਸ਼ਾ ਛੀਨਾ ਦੇ ਪਿੰਡ ਜਗਦੇਵ ਕਲਾਂ ਨੂੰ ਸੋਲਰ \ਪਿੰਡ, ਸਿਹਤ ਕੇਂਦਰਾਂ ਦਾ ਵਿਸਥਾਰ ਅਤੇ ਮਾਡਲ ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਕਰਨਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਲੇ ਨੂੰ ਅਭਿਲਾਸ਼ੀ ਪ੍ਰੋਰਗਾਮ ਤਹਿਤ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ਉਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪੇਡਾ ਦੀ ਮਦਦ ਨਾਲ ਪਿੰਡ ਜਗਦੇਵ ਕਲਾਂ ਵਿਖੇ 550 ਕੇ:ਵੀ ਦਾ ਸੋਲਰ ਗਰਿਡ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਸਰਕਾਰੀ ਮਿਡਲ ਸਕੂਲ ਲੜਕੀਆਂ, ਸਿਹਤ ਕੇਂਦਰ ਅਤੇ ਪੰਚਾਇਤ ਘਰ ਨੂੰ ਇਕ ਇਕ ਕਿਲੋਵਾਟ ਦੇ 3 ਸੋਲਰ ਪਲਾਂਟ ਲਗਾਏ ਜਾਣਗੇ, ਜਿਸ ਨਾਲ ਸੋਲਰ ਊਰਜਾ ਰਾਹੀਂ ਬਿਜਲੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਹਰਸ਼ਾ ਛੀਨਾ ਵਿਖੇ ਸਿਹਤ ਕੇਂਦਰ ਨੂੰ ਨਵਾਂ ਸਾਜੋ ਸਮਾਨ, ਅਦਲੀਵਾਲ ਕੇਂਦਰ ਦੀ ਮੁਰੰਮਤ, ਸਟਰੈਚਰ, ਰੈਫਰਿਜਰੇਟਰ, ਪੋਰਟਲ ਜਨਰੇਟਰ, ਸੈੱਲ ਕਾਊਂਟਰ ਰੀਐਜੈਂਟ, ਐਚ:ਬੀ ਮੀਟਰ, ਮਰੀਜ ਨਰੀਖਣ ਸਕਰੀਨ ਆਦਿ ਸਮਾਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਈਸਾਪੁਰ ਕੇਂਦਰ ਵਿਖੇ ਪਾਣੀ ਲਈ ਨਵਾਂ ਬੋਰ ਵੀ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਹਰਸ਼ਾ ਛੀਨਾ ਵਿਖੇ 10 ਮਾਡਲ ਆਂਗਨਵਾੜੀ ਕੇਂਦਰ ਬਣਾਏ ਜਾਣਗੇ ਜਿੰਨਾਂ ਵਿੱਚ ਨਵਾਂ ਫਰਨੀਚਰ, ਅਲਮਾਰੀਆਂ, ਸਮਾਰਟ ਟੀ:ਵੀ, ਭਾਰ ਤੋਲਣ ਵਾਲੀ ਮਸ਼ੀਨ, ਬੱਚਿਆਂ ਲਈ ਖਿਡੌਣੇ ਅਤੇ ਬਰਤਨ, ਨਵੀਂ ਰਸੋਈ ਦੀ ਉਸਾਰੀ, 20X15 ਫੁੱਟ ਦਾ ਨਵਾਂ ਚਿਤਰਕਾਰੀ ਕਮਰਾ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਅਭਿਲਾਸ਼ੀ ਬਲਾਕ ਫੈਲੋ ਮੈਡਮ ਨਵਨੀਤ ਅਤੇ ਸ਼ਿਫਾਲੀ ਸ਼ਰਮਾ ਨੇ ਇਸ ਕੰਮ ਲਈ ਮਿਹਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਬਦੌਲਤ ਹੀ ਬਲਾਕ ਹਰਸ਼ਾ ਛੀਨਾ ਨੂੰ ਇਨਾਮ ਰਾਸ਼ੀ ਪ੍ਰਾਪਤ ਹੋਈ ਹੈ।
ਦੱਸਣਯੋਗ ਹੈ ਕਿ ਅਭਿਲਾਸ਼ੀ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਵਿਖੇ ਛੇ ਮੁੱਖ ਕਾਰਜਾਂ ਨੂੰ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ ਹੈ, ਜਿਨਾਂ ਵਿੱਚ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡਾਂ ਦੀ ਵੰਡ, ਜਨਮ ਤੋਂ ਪਹਿਲਾਂ ਦੀ ਦੇਖਭਾਲ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣਾ। ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਮਰੀਜਾਂ ਦੀ ਵਿਆਪਕ ਸਕਰੀਨਿੰਗ ਕਰਨਾ, ਸਵੈ ਸਹਾਇਤਾ, ਗਰੁੱਪਾਂ ਦੀ ਮਦਦ ਕਰਨਾ, ਮਨਰੇਗਾ ਅਧੀਨ ਸਮੇਂ ਸਿਰ ਜਾਬ ਕਾਰਡ ਜਾਰੀ ਕਰਨਾ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਅਧੀਨ ਪਰਿਵਾਰਾਂ ਨੂੰ ਸਮੇਂ ਸਿਰ ਸਹੂਲਤ ਦੇਣਾ ਸੀ ਅਤੇ ਇਹ ਸਾਰੇ ਟੀਚੇ ਸਫ਼ਲਤਾਪੂਰਵਕ ਹਾਸਲ ਕੀਤੇ ਗਏ ਹਨ ਅਤੇ ਇਨਾਂ ਥੀਮਾਂ ਤਹਿਤ ਬਾਲਕਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਣਾ ਸੀ।






