ਕੇਂਦਰੀ ਟਰੇਡ ਯੂਨੀਅਨਾਂ/ ਫੈਡਰੇਸ਼ਨ ਵੱਲੋ ਭਾਰਤ ਬੰਦ ਦੀ ਹਮਾਇਤ ‘ਚ ਟੈਕਨੀਕਲ ਸਰਵਿਸ ਯੂਨੀਅਨ ਵੱਲੋ ਜੰਡਿਆਲਾ ਗੁਰੂ ਵਿਖੇ ਦਿੱਤਾ ਗਿਆ ਰੋਸ ਧਰਨਾ-

ਖ਼ਬਰ ਸ਼ੇਅਰ ਕਰੋ
045026
Total views : 151700

ਜੰਡਿਆਲਾ ਗੁਰੂ, 9 ਜੁਲਾਈ-(ਨਸੀਹਤ ਬਿਊਰੋ)-  ਅੱਜ ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾ ਵੱਲੋ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਮੰਡਲ ਜੰਡਿਆਲਾ ਗੁਰੂ ਵਿਖੇ ਟੈਕਨੀਕਲ ਸਰਵਿਸ ਯੂਨੀਅਨ (ਰਜਿ) ਵੱਲੋ ਸਾਥੀ ਬਿਕਰਮਜੀਤ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਪਿਛਲੇ 10 ਸਾਲਾ ਤੋ ਕੇਦਰ ਸਰਕਾਰ ਵੱਲੋ ਵੱਖ ਵੱਖ ਅਦਾਰਿਆ ਰੇਲਵੇ ਬਿਜਲੀ ਵਿਭਾਗ, ਟੈਲੀਫੋਨ ਵਿਭਾਗ, ਡਾਕ ਵਿਭਾਗ, ਬੰਦਰਗਾਹਾਂ, ਏਅਰ ਇੰਡੀਆ, ਕੋਲਾ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਬੈਂਕਾਂ ਆਦਿ ਦਾ ਨਿੱਜੀਕਰਨ ਕਰਕੇ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਜਾ ਰਹੇ ਹਨ। 44 ਕਾਨੂੰਨ ਰੱਦ ਕਰਕੇ 4 ਕਿਰਤ ਕੋਡ ਲਾਗੂ ਕੀਤੇ ਜਾ ਰਹੇ ਹਨ। ਕਿਸਾਨਾਂ ਦੀਆਂ ਜਮੀਨਾਂ ਧੱਕੇ ਨਾਲ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਮਜ਼ਦੂਰਾਂ ਨੂੰ ਆਪਣੀ ਕਿਰਤ ਦੀ ਸਹੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ, ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ । ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਇਹਨਾਂ ਅਦਾਰਿਆਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ ਤਾਂ ਜੋ ਦੇਸ਼ ਵਿੱਚ ਬੇਰੁਜ਼ਗਾਰੀ ਬੰਦ ਕੀਤੀ ਜਾ ਸਕੇ। ਅਗਨੀ ਵੀਰਾਂ ਦੀ ਜਗ੍ਹਾ ਫੌਜ ਵਿੱਚ ਪਹਿਲਾ ਦੀ ਤਰ੍ਹਾਂ ਭਰਤੀ ਕੀਤੀ ਜਾਵੇ, ਕਿਸਾਨਾਂ ਦੀ ਜਬਰੀ ਅਕਵਾਇਰ ਕੀਤੀ ਜਾ ਰਹੀ ਉਪਜਾਊ ਜਮੀਨ ਨੂੰ ਅਕਵਾਇਰ ਕਰਨਾ ਬੰਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।

ਇਸ ਵਿਸ਼ਾਲ ਰੋਸ ਧਰਨੇ ਨੂੰ ਸਾਥੀ ਕੁਲਦੀਪ ਸਿੰਘ ਉਦੋਕੇ ਕਨਵੀਨਰ ਪੰਜਾਬ, ਦਲਬੀਰ ਸਿੰਘ ਜੌਹਲ ਕੈਸ਼ੀਅਰ ਪੰਜਾਬ, ਜੈਮਲ ਸਿੰਘ ਪ੍ਰਧਾਨ ਬਾਰਡਰ ਜੋਨ , ਗੁਰਵਿੰਦਰ ਸਿੰਘ ਮਨੋਜ ਕੁਮਾਰ , ਜੋਗਿੰਦਰ ਸਿੰਘ ਸੋਢੀ, ਸੁਖਦੇਵ ਸਿੰਘ ਮੁੱਛਲ , ਅਮਨਦੀਪ ਸਿੰਘ ਜਾਣੀਆ, ਗਗਨਦੀਪ ਸਿੰਘ ਪ੍ਰਧਾਨ ਸਪੋਟ ਬਿਲਿੰਗ ਯੂਨੀਅਨ ਪੰਜਾਬ , ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ, ਗੁਰਦੇਵ ਸਿੰਘ , ਸੁਖਵਿੰਦਰ ਸਿੰਘ , ਗੁਰਮੁਖ ਸਿੰਘ, ਬਲਬੀਰ ਸਿੰਘ, ਜਤਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਹਰਜਿੰਦਰ ਸਿੰਘ ਸੋਨੂ , ਹਰਮਨਦੀਪ ਸਿੰਘ ਰਜਿੰਦਰ ਮਸੀਹ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਮੀਟਰ ਰੀਡਰ ਹਾਜ਼ਰ ਸਨ।