ਵਿਧਾਨ ਸਭਾ ਚੋਣ ਹਲਕਾ 20-ਅਟਾਰੀ (ਅ.ਜ.) ਵਿਖੇ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ-

ਖ਼ਬਰ ਸ਼ੇਅਰ ਕਰੋ
045026
Total views : 151700

ਅੰਮ੍ਰਿਤਸਰ 10 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ 50-50 ਕਰਮਚਾਰੀਆਂ ਦੇ ਬੈਚ ਵਿੱਚ 17.07.2025 ਤੱਕ ਕਰਵਾਈ ਜਾਣੀ ਹੈ, ਜਿਸ ਦੇ ਤਹਿਤ 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕੇ ਦੇ ਦੂਸਰੇ ਬੈਚ ਦੀ ਟਰੇਨਿੰਗ ਅੱਜ ਮਲਟੀਮੀਡੀਆ ਹਾਲ, ਸਰਕਾਰੀ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਸ਼੍ਰੀ ਮਨਕੰਵਲ ਸਿੰਘ ਚਾਹਲ ਚੋਣਕਾਰ ਰਜਿਸਟਰੇਸ਼ਨ ਅਫ਼ਸਰ 20 ਅਟਾਰੀ ਦੇ ਨਿਰਦੇਸਾ ਹੇਠ ਕਰਵਾਈ ਗਈ। ਇਸ ਟਰੇਨਿੰਗ ਵਿੱਚ ਸਬ ਰਜਿਸਟਰਾਰ ਸੀ ਸੁਨੀਲ ਗਰਗ, ,ਇਲੈਕਸ਼ਨ ਕਾਨੂਗੋ ਮੈਡਮ ਹਰਜੀਤ ਕੌਰ,ਇਲੈਕਸ਼ਨ ਸੈਕਟਰ ਅਫਸਰ ਸ ਪਰਭਦੀਪ ਸਿੰਘ ਗਿੱਲ, ਅਮਨਦੀਪ ਸਿੰਘ ਭਕਨਾ,ਪਰਮਿੰਦਰ ਸਿੰਘ ਵੇਰਕਾ, ਰਵਿੰਦਰ ਸਿੰਘ ਸੰਧੂ,ਮਨਦੀਪ ਸਿੰਘ,53 ਬੂਥ ਲੈਵਲ ਅਫ਼ਸਰ ਅਤੇ ਸੈਕਟਰ ਅਫ਼ਸਰ ਸ਼ਾਮਲ ਹੋਏ। ਅੱਜ ਦੇ ਬੈਚ ਵਿੱਚ ਸ਼ਾਮਲ ਬੀ.ਐਲ.ਓ. ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪਲਾਸਟਿਕ ਸ਼ਨਾਖਤੀ ਕਾਰਡ ਅਤੇ ਟਰੇਨਿੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ। ਸ੍ਰੀਮਤੀ ਹਰਜੀਤ ਕੌਰ ਚੋਣ ਕਾਨੂੰਗੋ ਅਤੇ ਸ਼੍ਰੀ ਮਨਦੀਪ ਕੁਮਾਰ ਕੰਪਿਊਟਰ ਫੈਕਲਟੀ, ਪਾਸੋਂ ਟਰੇਨਿੰਗ ਮੁਕੰਮਲ ਕਰਾਉਣ ਉਪਰੰਤ ਸਮੂਹ ਟਰੇਨੀਜ਼ ਦੀ ਬਹੁ-ਚੋਣ ਪ੍ਰਸ਼ਨ-ਪੱਤਰ ਦੇ ਆਧਾਰ ਅਸੈਸਮੈਂਟ ਪ੍ਰੀਖਿਆ ਵੀ ਕਰਵਾਈ ਗਈ, ਜਿਸ ਦਾ ਰਿਜਲਟ 100% ਰਿਹਾ ਹੈ। ਇਲੈਕਸ਼ਨ ਅਫਸਰਾਂ ਨੇ ਟਰੇਨੀਜ਼ ਨਾਲ ਗੱਲ-ਬਾਤ ਕਰਦੇ ਹੋਏ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਣਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਟਰੇਨਿੰਗ ਲਈ ਸਮੁੱਚੇ ਪ੍ਰਬੰਧ ਸ੍ਰੀਮਤੀ ਹਰਜੀਤ ਕੌਰ ਚੋਣ ਕਾਨੂੰਗੋ ਵੱਲੋਂ ਬਾਖੂਬੀ ਕੀਤਾ ਗਿਆ ਸੀ।