ਹੈਰੀਟੇਜ ਸਟਰੀਟ ਨੂੰ ਪਲਾਸਟਿਕ ਮੁਕਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗਾਂ-

ਖ਼ਬਰ ਸ਼ੇਅਰ ਕਰੋ
045026
Total views : 151700

ਅੰਮ੍ਰਿਤਸਰ, 14 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ ਸਟਰੀਟ ਨੂੰ ਪਲਾਸਟਿਕ ਮੁਕਤ ਕਰਨ ਲਈ ਬੀਤੇ ਕੱਲ੍ਹ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇ ਨਜ਼ਰ ਅੱਜ ਐਤਵਾਰ ਦੀ ਛੁੱਟੀ ਦੇ ਬਾਵਜੂਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਵਿਰਾਸਤੀ ਗਲੀ ਵਿੱਚ ਪੈਂਦੇ ਦੁਕਾਨਦਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਅੱਜ ਵਿਭਾਗ ਦੇ ਅਧਿਕਾਰੀਆਂ ਸ਼੍ਰੀ ਲਖਵਿੰਦਰ ਕੁਮਾਰ ਅਤੇ ਯੁੱਧਵੀਰ ਸਿੰਘ ਨੇ ਉਕਤ ਰਸਤੇ ਵਿੱਚ ਪੈਂਦੇ ਦੁਕਾਨਦਾਰਾਂ ਨੂੰ ਇਕੱਲੇ ਇਕੱਲੇ ਮਿਲ ਕੇ ਸਮਝਾਇਆ ਕਿ ਪਲਾਸਟਿਕ ਦੀ ਵਰਤੋਂ ਦੇ ਕੀ ਨੁਕਸਾਨ ਇਸ ਇਲਾਕੇ ਦੇ ਰਾਹਗੀਰਾਂ ਅਤੇ ਵਾਸੀਆਂ ਨੂੰ ਹੋ ਰਹੇ ਹਨ। ਉਹਨਾਂ ਨੇ ਪਲਾਸਟਿਕ ਦਾ ਬਦਲ ਦਿੰਦੇ ਹੋਏ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਪਾਬੰਦੀ ਸ਼ੁਦਾ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਦੂਸਰੇ ਉਤਪਾਦਾਂ ਦੀ ਵਰਤੋਂ ਸ਼ੁਰੂ ਕਰੋ । ਅਧਿਕਾਰੀਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਤੁਸੀਂ ਮਿਥੇ ਸਮੇਂ ਸੀਮਾ ਅੰਦਰ ਪਲਾਸਟਿਕ ਦੀ ਵਰਤੋਂ ਬੰਦ ਨੇ ਕੀਤੀ ਤਾਂ ਸਾਨੂੰ ਮਜ਼ਬੂਰਨ ਤੁਹਾਡੇ ਖਿਲਾਫ ਵਿਭਾਗੀ ਕਾਰਵਾਈ ਕਰਨੀ ਪਵੇਗੀ।