ਧਾਲੀਵਾਲ ਵੱਲੋਂ ਅਜਨਾਲਾ ਹਲਕੇ ਵਿੱਚ 9 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਸ਼ੁਰੂਆਤ-

ਖ਼ਬਰ ਸ਼ੇਅਰ ਕਰੋ
045026
Total views : 151700

ਹਲਕੇ ਦੀਆਂ ਸਾਰੀਆਂ ਸੜਕਾਂ ਸਾਲ ਵਿੱਚ ਨਵੀਆਂ ਬਣਾਈਆਂ ਜਾਣਗੀਆਂ -ਧਾਲੀਵਾਲ
ਅੰਮ੍ਰਿਤਸਰ, 12 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਹਲਕਾ ਅਜਨਾਲਾ ਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਇਕ ਸਾਲ ਦੇ ਅੰਦਰ ਅੰਦਰ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਹਲਕੇ ਲਈ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਵਿਖਾਈ ਦਰਿਆਦਿਲੀ ਅਤੇ ਜਾਰੀ ਕੀਤੇ ਗਏ ਫੰਡਾਂ ਲਈ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੀ ਬਦੌਲਤ ਹਲਕੇ ਦੇ ਵਿੱਚ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਪੂਰੇ ਕੀਤੇ ਜਾ ਰਹੇ ਹਨ ਅਤੇ ਸਾਡੇ ਬਹੁਤੇ ਕੰਮ ਹੋ ਚੁੱਕੇ ਹਨ, ਵੱਡੀਆਂ ਸੜਕਾਂ ਵੀ ਬਣ ਚੁੱਕੀਆਂ ਹਨ ਅਤੇ ਲਿੰਕ ਸੜਕਾਂ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚੋਂ 58 ਸੜਕਾਂ ਬਹੁਤ ਜਲਦੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬਾਕੀ ਸੜਕਾਂ ਦਾ ਕੰਮ ਵੀ ਕੁਝ ਮਹੀਨਿਆਂ ਤੱਕ ਪੂਰਾ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅੱਜ ਕਾਮਲਪੁਰ ਤੋਂ ਉੱਚਾ ਤੇੜਾ, ਤੇੜ੍ਹਾ ਕਲਾਂ-ਖਤਰਾਏ ਕਲਾਂ ਤੋਂ ਕੁੱਕੜਾਂਵਾਲਾ ਫਤਿਹਗੜ੍ਹ ਚੂੜੀਆਂ ਰੋਡ (ਸੈਕਸ਼ਨ ਕਿਆਮਪੁਰ ਤੋਂ ਝੰਡੇਰ ਹਰਸ਼ਾਛੀਨਾ ਫਤਿਹਗੜ੍ਹ ਚੂੜੀਆਂ ਰੋਡ), ਫਤਿਹਗੜ੍ਹ ਚੂੜੀਆਂ ਰੋਡ ਰਮਦਾਸ ਰੋਡ ਤੋਂ ਬੋਹੜਵਾਲਾ। (18 ਫੁੱਟ ਚੌੜੀ), ਸੱਕੀ ਨਾਲ੍ਹੇ ਉਪਰ ਫੁੱਲ ਅਤੇ 12 ਫੁੱਟ ਚੌੜੀ ਲਿੰਕ ਸੜਕ ਘੁਮਰਾਏ ਤੋਂ ਬੀ.ਐਸ.ਐਫ ਚੈੱਕ ਪੋਸਟ ਪੰਜਗਰਾਏ ਡਿਫੈਂਸ ਲਾਈਨ ਪਿੰਡ ਘੁਮਰਾਏ ਦੀ ਨਵੀਂ ਉਸਾਰੀ ਸ਼ੁਰੂ ਕਰਵਾਈ ਗਈ ਹੈ। ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਹਾਜ਼ਰ ਸਨ।