




Total views : 138168







ਜੰਡਿਆਲਾ ਗੁਰੂ, 17 ਜਨਵਰੀ-(ਸਿਕੰਦਰ ਮਾਨ)- ਕਲੀਨੀਕਲ ਲੈਬੋਰਟਰੀ ਐਸੋਸੀਏਸ਼ਨ ਸੁਸਾਇਟੀ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਰਕੇ ਡਾ. ਲਖਵਿੰਦਰ ਸਿੰਘ ਰੰਧਾਵਾ ਨੂੰ ਬਲਾਕ ਜੰਡਿਆਲਾ ਗੁਰੂ ਦਾ ਪ੍ਰਧਾਨ ਬਣਾਇਆ ਗਿਆ। ਇਸ ਮੋਕੇ ਐਗਜ਼ੈਕਟਿਵ ਕਮੇਟੀ ਮੈਂਬਰ ਚੇਅਰਮੈਨ ਸ਼ਮੇਸ਼ ਗੁਪਤਾ, ਗੁਰਮੁਖ ਸਿੰਘ ਪ੍ਰਧਾਨ , ਪਵਨ ਕੁਮਾਰ ਵਾਈਸ ਪ੍ਰਧਾਨ , ਰਮੇਸ਼ ਸ਼ਰਮਾ ਸੈਕਟਰੀ ਪੰਜਾਬ , ਮਨਜਿੰਦਰ ਸਿੰਘ ਮਾਨ ਕੈਸ਼ੀਅਰ ਪੰਜਾਬ , ਰਾਜਬੀਰ ਸਿੰਘ ਜੋਸਨ ਦਿਹਾਤੀ ਪ੍ਰਧਾਨ , ਗੁਰਪ੍ਰੀਤ ਸਿੰਘ ਪੋਲੀਟੀਕਲ ਸੈਕਟਰੀ ਪੰਜਾਬ, ਗੁਰਪ੍ਰੀਤ ਸਿੰਘ ਕੈਸ਼ੀਅਰ ਬਲਾਕ ਜੰਡਿਆਲਾ ਗੁਰੂ , ਖਹਿਰਾ ਸਾਹਿਬ ਸਤਨਾਮ ਭਾਜੀ ਸਮੂਹ ਜੰਡਿਆਲਾ ਬਲਾਕ ਮੈਂਬਰ ਹਾਜ਼ਰ ਰਹੇ। ਇਸ ਮੋਕੇ ਮਨਜਿੰਦਰ ਮਾਨ ਜੀ ਨੇ ਅਤੇ ਰਾਮੇਸ ਸ਼ਰਮਾ ਜੀ ਨੇ ਕਿਹਾ ਕੇ ਅਸੀ ਰੰਧਾਵਾ ਜੀ ਨੂੰ ਨਵੀਂ ਜਿੰਮੇਵਾਰੀ ਮਿਲਨ ਤੇ ਵਧਾਈ ਦੇਂਦੇ ਹਾਂ ਤੇ ਵਿਸ਼ਵਾਸ ਜਤਾਉਂਦੇ ਹਾਂ ਕੇ ਉਹ ਅਪਨੀ ਜ਼ਿੰਮੇਵਾਰੀਆਂ ਬਹੁਤ ਸੁਚੱਜੇ ਢੰਗ ਨਾਲ ਨਿਭਾਉਣਗੇ ਤੇ ਲੈਬ ਭਾਈਚਾਰੇ ਨਾਲ ਹਰ ਦੁੱਖ ਸੁੱਖ ਵਿੱਚ ਨਾਲ ਰਹਿਣਗੇ।






