




Total views : 154248







ਅੰਮ੍ਰਿਤਸਰ, 2 ਸਤੰਬਰ-(ਡਾ. ਮਨਜੀਤ ਸਿੰਘ)- ਕੁਝ ਸਟਾਕਿਸਟਾਂ ਵੱਲੋਂ ਅਤਿ ਜਰੂਰੀ ਵਸਤਾਂ ਜਿਵੇਂ ਕਿ ਖਾਣ ਪੀਣ ਦੀਆਂ ਚੀਜਾਂ, ਪੈਟਰੋਲ, ਡੀਜਲ, ਚਾਰਾ ਅਤੇ ਹੋਰ ਰੋਜਾਨਾਂ ਦੀ ਵਰਤੋਂ ਵਾਲੀਆਂ ਵਸਤਾਂ ਦਾ ਭੰਡਾਰ ਇਕੱਠਾ ਕਰਕੇ ਗੈਰ ਨੈਤਿਕ ਢੰਗ ਨਾਲ ਕੀਮਤਾਂ ਵਿੱਚ ਵਾਧਾ ਕਰਕੇ ਕਾਲਾਬਾਜਾਰੀ ਅਤੇ ਸਪਲਾਈ ਦੀ ਕਮੀ ਵੱਲ ਜਾ ਰਹੇ ਹਨ। ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਖਾਸ ਕਰਕੇ ਕਮਜੋਰ ਵਰਗਾਂ ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ।
ਆਮ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਅਤਿ ਜਰੂਰੀ ਵਸਤਾਂ ਦੀ ਸਹੀ ਉਪਲਬੱਧਤਾ ਬਣਾਈ ਰੱਖਣ ਲਈ ਮੈਂ ਸਾਕਸ਼ੀ ਸਾਹਨੀ ਜਿਲ੍ਹਾ ਮੈਜਿਸਟਰੇਟ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਐਕਟ 2023 ਦੀ ਧਾਰਾ 163 ਅਤੇ ਅਤਿ ਅਵਸ਼ਯਕ ਵਸਤੂਆਂ ਐਕਟ 1955 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਕਰਦੀ ਹਾਂ ਕਿ ਕੋਈ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਖਾਦ, ਅਨਾਜ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ, ਚਾਰਾ, ਦੁੱਖ ਅਤੇ ਡੇਅਰੀ ਉਤਪਾਦ, ਪੈਟਰੋਲ ਅਤੇ ਹੋਰ ਈਧਨ ਅਤੇ ਹੋਰ ਰੋਜਾਨਾਂ ਦੀਆਂ ਜਰੂਰੀ ਵਸਤਾਂ ਦਾ ਭੰਡਾਰ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸ ਕਿਸੇ ਤਰ੍ਹਾਂ ਦੀ ਭੰਡਾਰਨ ਜਾਂ ਕੀਮਤਾਂ ਵਿੱਚ ਜਾਣ ਬੁੱਝ ਕੇ ਹੇਰ ਫੇਰ ਦੀ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਤਾਂ ਉਹ ਆਤਿ ਜਰੂਰੀ ਵਸਤੂਆਂ/ਡੀਜਲ, ਪੈਟਰੋਲ ਆਦਿ ਲਈ 0183-22564966, ਵੈਟਨਰੀ ਸੇਵਾਵਾਂ ਲਈ ਪਸ਼ੂ ਪਾਲਣ ਵਿਭਾਗ ਦੇ ਸ੍ਰ ਮਨਦੀਪ ਸਿੰਘ ਦੇ ਮੋਬਾਇਲ ਨੰ: 97803-00111 ਅਤੇ ਸ੍ਰ ਰਵਿੰਦਰ ਸਿੰਘ ਕੰਗ ਦੇ ਮੋਬਾਇਲ ਨੰ: 98147-02028, ਸਬਜੀ ਆਦਿ ਲਈ ਮੰਡੀ ਬੋਰਡ ਦੇ ਨੰਬਰ 0183-2527459 ਅਤੇ ਪਸ਼ੂਆਂ ਦੇ ਚਾਰੇ ਲਈ ਮਾਰਕਫੈਡ ਅਤੇ ਮਿਲਕਫੈਡ ਦੇ ਨੰਬਰ 0183-2506669 ਅਤੇ ਡਾ: ਨਰਿੰਦਰ ਸ਼ਰਮਾ ਦੇ ਮੋਬਾਇਲ ਨੰ: 98154-96304 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇਕ ਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
—–
ਫਾਇਲ ਫੋਟੋ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਸਾਕਸ਼ੀ ਸਾਹਨੀ






