




Total views : 161406






Total views : 161406ਮੈਡੀਕਲ ਕੈਂਪਾਂ ਵਿੱਚ 24 ਘੰਟੇ ਤਾਇਨਾਤ ਰਹਿਣਗੀਆਂ ਮੈਡੀਕਲ ਟੀਮਾਂ-
-ਮੈਡੀਕਲ ਕੈਪਾਂ ਵਿਚ ਸੱਪ ਦੇ ਡੰਗਣ ਦਾ ਵੀ ਹੋਵੇਗਾ ਇਲਾਜ-
ਅੰਮ੍ਰਿਤਸਰ, 2 ਸਤੰਬਰ-(ਡਾ. ਮਨਜੀਤ ਸਿੰਘ)- ਰਾਵੀ ਵਿੱਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਇਲਾਕੇ ਅਜਨਾਲਾ ਤੇ ਰਮਦਾਸ ਵਿੱਚ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵਲੋ 11 ਵਿਸ਼ੇਸ਼ ਮੈਡੀਕਲ ਕੈਂਪਾਂ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇੰਨ੍ਹਾਂ ਮੈਡੀਕਲ ਕੈਪਾਂ ਵਿਚ ਵਿੱਚ 24 ਘੰਟੇ ਪੇਸ਼ੇਵਰ ਡਾਕਟਰਾਂ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਇਹ ਕੈਂਪ ਇਸ ਢੰਗ ਨਾਲ ਲਗਾਏ ਗਏ ਹਨ ਕਿ ਕਿਸੇ ਵੀ ਪਿੰਡ ਵਿੱਚੋਂ ਵਿਅਕਤੀ ਨੂੰ ਆਉਣਾ ਆਸਾਨ ਹੋਵੇ ਅਤੇ ਉਸਨੂੰ ਘੱਟ ਤੋਂ ਘੱਟ ਸਮਾਂ ਇਸ ਕੈਂਪ ਵਿੱਚ ਪਹੁੰਚਣ ਲਈ ਲੱਗੇ। ਉਹਨਾਂ ਦੱਸਿਆ ਕਿ ਇਹਨਾਂ ਮੈਡੀਕਲ ਕੈਂਪਾਂ ਵਿੱਚ ਸਾਰਾ ਇਲਾਜ ਅਤੇ ਦਵਾਈਆਂ ਮੁਫਤ ਮਿਲਣਗੀਆਂ ਅਤੇ ਇੰਨ੍ਹਾਂ ਮੈਡੀਕਲ ਕੈਪਾਂ ਵਿਚ ਸੱਪ ਦੇ ਡੰਗਣ ਦਾ ਵੀ ਇਲਾਜ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਮੈਡੀਕਲ ਕੈਪਾਂ ਦਾ ਨਿਰੀਖਣ ਕਰਦੇ ਹੋਏ ਡਾਕਟਰਾਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨ। ਉਂਨ੍ਹਾਂ ਹਰੇਕ ਮੈਡੀਕਲ ਕੈਪ ਵਿਚ ਉਪਲਭਦ ਦਵਾਈਆਂ ਦਾ ਜਾਇਜ਼ਾ ਵੀ ਲਿਆ ਅਤੇ ਸ਼ਿਹਤ ਵਿਭਾਗ ਨੂੰ ਕਿਹਾ ਕਿ ਉਹ ਪੂਰੀ ਕੋਸ਼ਿਸ ਕਰਨ ਕਿ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਘਾਟ ਨਾ ਰਹੇ।
ਕੈਂਪਾਂ ਦੀ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਮੈਡੀਕਲ ਕੈਂਪ ਘੋਨੇਵਾਲ ਮਾਛੀਵਾਲ, ਪ੍ਰਾਇਮਰੀ ਹੈਲਥ ਸੈਂਟਰ ਰਮਦਾਸ, ਗੁਰਦੁਆਰਾ ਕੋਟ ਰਜ਼ਾਦਾ, ਹੈਲਥ ਐਂਡ ਵੈਲਨੈਸ ਕਲੀਨਿਕ ਸੂਫੀਆਂ, ਹੈਲਥ ਐਂਡ ਵੈਲਨੈਸ ਕਲੀਨਿਕ ਜਗਦੇਵ ਖੁਰਦ, ਪ੍ਰਾਈਮਰੀ ਹੈਲਥ ਸੈਂਟਰ ਸੁਧਾਰ, ਗੁਰਦੁਆਰਾ ਧਨੰਈ, ਗੁਰਦੁਆਰਾ ਥੋਭਾ, ਫੋਕਲ ਪੁਆਇੰਟ ਚਮਿਆਰੀ ਤੋਂ ਹਰੜ ਖੁਰਦ ਰੋਡ, ਸਿਵਲ ਹਸਪਤਾਲ ਅਜਨਾਲਾ ਅਤੇ ਬਾਉਲੀ ਤੇ ਅੜਾਇਆ ਪਿੰਡ ਦਾ ਕੈਂਪ ਫੌਜ ਦੀ ਸਹਾਇਤਾ ਨਾਲ ਕੋਟ ਮੌਲੀ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮੈਡੀਕਲ ਐਮਰਜੰਸੀ, ਜਿਸ ਵਿੱਚ ਸੱਪ ਦਾ ਡੰਗ ਵੀ ਸ਼ਾਮਿਲ ਹੈ, ਦੀ ਹਾਲਤ ਵਿੱਚ ਕੋਈ ਓਹੜ ਪੋਹੜ ਨਾ ਕਰਨ ਅਤੇ ਤੁਰੰਤ ਇਹਨਾਂ ਕੈਂਪਾਂ ਵਿੱਚ ਡਾਕਟਰਾਂ ਕੋਲ ਪਹੁੰਚਣ। ਉਨਾਂ ਅਪੀਲ ਕੀਤੀ ਕਿ ਇਸ ਸਬੰਧੀ ਸਾਡੇ ਹੈਲਪਲਾਈਨ ਨੰਬਰ 0183-2229125 ‘ਤੇ ਸੰਪਰਕ ਕਰਕੇ ਵੀ ਸਹਾਇਤਾ ਲਈ ਜਾ ਸਕਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਨੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਕੋਈ ਵਸਤਾਂ ਦਾਨ ਕਰਨਾ ਚਾਹੁੰਦੇ ਹਨ ਤਾਂ ਉਹ ਪੁਰਸ਼ਾ,ਇਸਤਰੀਆਂ ਅਤੇ ਬੱਚਿਆਂ ਦੇ ਸਰਦ ਕਪੜੇ, ਗੈਸ ਸਟੋਵ, ਮੱਛਰਦਾਨੀਆਂ/ਉਡੋਮਾਸ,ਤਿਆਰ ਭੋਜਣ, ਫੋਲਡਿੰਗ ਬੈਡ, ਕੰਬਲ, ਰਜਾਈਆਂ, ਪੱਖੇ ਤੇ ਬੱਲਬ,ਸੋਲਰ ਚਾਰਜ਼ਿਜ, ਟਾਰਚ ਅਤੇ ਸੈਲ, ਗੱਦੇ, ਸਾਬਣ, ਸੈਪੂ, ਹੈਡਵਾਸ਼, ਸਰਫ, ਡਾਇਪਰ ਸੈਨਟਰੀ ਪੈਡ,ਬਾਲਟੀ ਤੇ ਮੱਗ, ਡਸਟਬਿਨ,ਚੱਪਲਾਂ, ਕੰਘੀ,ਤੇਲ, ਬਰੱਸ ਤੇ ਟੂਥ ਪੇਸਟ, ਬੈਡ ਸ਼ੀਟਾਂ, ਤੋਲੀਏ, ਚਾਹ ਪੱਤੀ,ਖੰਡ,ਦੁੱਧ ਦਾ ਪਾਊਡਰ,ਨਮਕ,ਆਟਾ ਚਾਵਲ ਤੇ ਦਾਲਾਂ ਆਦਿ ਜ਼ਰੂਰ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋ ਵੀ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਕੈਪਸ਼ਨ:: ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਮੈਡੀਕਲ ਕੈਪਾਂ ਦਾ ਨਿਰੀਖਣ ਕਰਦੇ ਹੋਏ।
===–







