




Total views : 154430







ਸੰਸਦ ਮੈਂਬਰ ਸਾਹਨੀ ਨੇ ਪ੍ਰਭਾਵਿਤ ਇਲਾਕੇ ਲਈ ਪੰਜ ਜੇਸੀਬੀ ਮਸ਼ੀਨਾਂ ਦੇਣ ਦਾ ਕੀਤਾ ਐਲਾਨ-
ਵਿਧਾਇਕ ਧਾਲੀਵਾਲ ਨੇ ਸਾਂਝੇ ਉਪਰਾਲੇ ਮਿਸ਼ਨ ਦੀ ਕੀਤੀ ਸ਼ਲਾਘਾ-
ਅੰਮ੍ਰਿਤਸਰ, 14 ਸਤੰਬਰ-(ਡਾ. ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਵਲੋਂ ਅੱਜ ਸੰਸਦ ਮੈਂਬਰ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਐਨਜੀਓਜ਼ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੁੜ ਵਸੇਬਾ, ਜੀਵਿਕਾ ਦੀ ਬਹਾਲੀ ਅਤੇ ਸਰਦੀ ਦੇ ਮੌਸਮ ਲਈ ਤਿਆਰੀਆਂ ਬਾਰੇ ਵਿਚਾਰ–ਚਰਚਾ ਹੋਈ।
ਆਉਣ ਵਾਲੇ ਸਰਦੀ ਦੇ ਮੌਸਮ ਵਿੱਚ ਗਰਮ ਕੱਪੜਿਆਂ ਦੀ ਲੋੜ, ਕਿਸਾਨਾਂ ਦੇ ਖੇਤਾਂ ਵਿੱਚ ਜਮਾ ਹੋਈ ਰੇਤ ਹਟਾਉਣ ਲਈ ਭਾਰੀ ਮਸ਼ੀਨਰੀ (ਖ਼ਾਸ ਕਰਕੇ JCB ਮਸ਼ੀਨਾਂ), ਲਗਭਗ 8,000 ਸਕੂਲ ਕਿਟਾਂ ਦੀ ਉਪਲਬਧਤਾ, ਸਵੈ ਸਹਾਇਤਾ ਗਰੁੱਪਾਂ ਦੇ ਕਾਰੋਬਾਰਾਂ (ਅਚਾਰ, ਹੈਂਡੀਕ੍ਰਾਫਟ ਆਦਿ) ਦੀ ਮੁੜ ਬਹਾਲੀ, ਪਸ਼ੂ-ਪਾਲਣ, ਪੋਲਟਰੀ ਫਾਰਮਾਂ ਅਤੇ ਖੇਤੀ ਲਈ ਲੋੜੀਂਦੇ ਡੀਜ਼ਲ ਅਤੇ ਕੈਮੀਕਲ ਦੀ ਜ਼ਰੂਰਤ ਉਤੇ ਵਿਚਾਰ ਕੀਤਾ ਗਿਆ।
ਸੰਸਦ ਮੈਂਬਰ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਮੁੱਚੀ ਟੀਮ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ 5 ਜੇ ਸੀ ਬੀ ਮਸ਼ੀਨਾਂ ਰੇਤ ਹਟਾਉਣ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਹਨਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਸਨ ਫਾਊਂਡੇਸ਼ਨ ਸਕਿਲ ਸੈਂਟਰ ਵਲੋਂ ਮੁਫ਼ਤ ਪਲੰਬਰ ਅਤੇ ਇਲੈਕਟ੍ਰੀਸ਼ਨ ਸੇਵਾਵਾਂ ਪ੍ਰਭਾਵਿਤ ਪਰਿਵਾਰਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ।
ਐਨਜੀਓਜ਼ ਸਰਬਤ ਦਾ ਭਲਾ, ਪਿੰਗਲਵਾੜਾ, ਖਾਲਸਾ ਏਡ, ਰਿਲਾਇੰਸ ਫਾਊਂਡੇਸ਼ਨ, ਕਲਗੀਧਰ ਟਰੱਸਟ, ਰੈੱਡ ਕ੍ਰਾਸ ਸੋਸਾਇਟੀ ਅਤੇ ਹੋਰ ਸਥਾਨਕ ਸੰਸਥਾਵਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਲੋੜਵੰਦਾਂ ਦੀ ਸਹਾਇਤਾ ਲਈ ਦੇਣ ਦਾ ਭਰੋਸਾ ਦਿੱਤਾ ਗਿਆ।
ਵਿਧਾਇਕ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਸਾਂਝੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਹਲਕੇ ਦੇ ਲੋਕਾਂ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਲਈ ਅਪੀਲ ਕੀਤੀ।
ਮੀਟਿੰਗ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਜੀਵਿਕਾ ਦੀ ਬਹਾਲੀ ਅਤੇ ਸਰਕਾਰ, ਸੰਸਦ, ਵਿਧਾਇਕਾਂ ਅਤੇ ਐਨਜੀਓਜ਼ ਵਿੱਚ ਪੂਰੀ ਤਰ੍ਹਾਂ ਸਹਿਯੋਗ ਯਕੀਨੀ ਬਣਾਉਣਾ ਰਿਹਾ। ਇਸ ਮੌਕੇ ਸਰਬੱਤ ਦਾ ਭਲਾ ਟਰਸਟ ਨੇ ਪਸ਼ੂ ਪਾਲਕਾਂ ਦੇ ਲਈ ਪਸ਼ੂ ਚਾਰੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਭਰੋਸਾ ਦਿੱਤਾ। ਕਲਗੀਧਰ ਟਰਸਟ ਨੇ ਲੋੜਵੰਦਾਂ ਦੇਵ ਸੇਬੇ ਵਿੱਚ ਮਦਦ ਕਰਨ ਦਾ ਐਲਾਨ ਕੀਤਾ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਧੀਕ ਸ੍ਰੀ ਰੋਹਿਤ ਗੁਪਤਾ ਸ੍ਰੀਮਤੀ ਅਮਨਦੀਪ ਕੌਰ, ਸਹਾਇਕ ਕਮਿਸ਼ਨਰ ਖੁਸ਼ਦੀਪ ਸਿੰਘ, ਸਰਬੱਤ ਦਾ ਭਲਾ ਟਰਸਟ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸ੍ਰੀ ਸੁਖਦੀਪ ਸਿੰਘ ਸਿੱਧੂ, ਸ੍ਰੀ ਮਨਪ੍ਰੀਤ ਸਿੰਘ, ਰੈਡ ਕਰਾਸ ਦੇ ਸਕੱਤਰ ਸ੍ਰੀ ਸੈਮਸਨ ਮਸੀਹ, ਵੱਖ ਵੱਖ ਜਥੇਬੰਦੀਆਂ ਦੇ ਵਲੰਟੀਅਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।






