Flash News
ਜਿਲ੍ਹਾ ਅੰਮ੍ਰਿਤਸਰ ਦੇ ਜੋਨ ਟਾਂਗਰਾ ਦਾ ਜੋਨ ਪੱਧਰੀ ਇਜਲਾਸ, ਜੋਨ ਕੋਰ ਕਮੇਟੀ ਦਾ ਕੀਤਾ ਪੁਨਰਗਠਨ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ 5 ਨਗਰ ਕੌਂਸਲਾਂ ਅਜਨਾਲਾ, ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ ਰਈਆ ਦੀਆਂ ਚੋਣਾਂ 26 ਮਈ ਨੂੰ ਹੋਣਗੀਆਂ- ਜ਼ਿਲ੍ਹਾ ਚੋਣ ਅਧਿਕਾਰੀ
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ – ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ – ਡਿਪਟੀ ਕਮਿਸ਼ਨਰ
ਗੁਰੂਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਬਾਬਾ ਹੰਦਾਲ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਪਾਏ ਗਏ 11 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ-
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸਕੂਲ ਆਫ਼ ਐਮੀਨੈਂਸ, ਜੰਡਿਆਲਾ ਗੁਰੂ ਵਿਖੇ ਨਵੀਨਤਾ ਅਤੇ ਉੱਦਮਤਾ ਨੂੰ ਸਮਰਪਿਤ ਸਮਾਗਮ ‘ਚ ਕੀਤੀ ਸ਼ਿਰਕਤ-

ਧਾਲੀਵਾਲ ਵਲੋਂ ਬੀਐਸਐਫ ਤੇ ਸਮਾਜ ਸੇਵੀਆਂ ਦੀ ਸ਼ਮੂਲੀਅਤ ਨਾਲ ਅਜਨਾਲਾ ਸ਼ਹਿਰ ‘ਚ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਮੁਹਿੰਮ ਦਾ ਕੀਤਾ ਆਗਾਜ਼-

ਖ਼ਬਰ ਸ਼ੇਅਰ ਕਰੋ
050282
Total views : 166226

ਧਾਲੀਵਾਲ ਨੇ ਖੁੱਦ ਝਾੜੂ ਲਗਾ ਕੇ ਆਲੇ ਦੁਆਲੇ ਦੀ ਗੰਦਗੀ ਨੂੰ ਸਾਫ ਕਰਨ ‘ਚ ਕੀਤੀ ਅਗਵਾਈ-
ਅੰਮ੍ਰਿਤਸਰ/ਅਜਨਾਲਾ, 28 ਮਾਰਚ(ਡਾ. ਮਨਜੀਤ ਸਿੰਘ)- ਅੱਜ ਅਜਨਾਲਾ ਸ਼ਹਿਰ ‘ਚ ਸੂਰਜ ਚੜਣ ਤੋਂ ਪਹਿਲਾਂ ਸਵੇਰ ਵੇਲੇ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਬੀਐਸਐਫ 117 ਬਟਾਲੀਅਨ ਦੇ ਅਧਿਕਾਰੀਆਂ , ਜੁਆਨਾਂ , ਨਗਰ ਪੰਚਾਇਤ ਅਜਨਾਲਾ ਦੇ ਕੌਂਸਲਰਾਂ , ਪਾਰਟੀ ਵਲੰਟੀਅਰਾਂ, ਨਗਰ ਪੰਚਾਇਤ ਅਜਨਾਲਾ ਦੇ ਸਫਾਈ ਸੇਵਕਾਂ ਤੇ ਸਮਾਜ ਸੇਵੀਆਂ ਦੀ ਭਰਵੀਂ ਸ਼ਮੂਲੀਅਤ ਨਾਲ ਅਜਨਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਸਵੱਛਤਾ ਹੀ ਸੇਵਾ ਹੈ ਦਾ ਆਗਾਜ਼ ਕੀਤਾ।ਇਸ ਮੁਹਿੰਮ ‘ਚ ਬੀਐਸਐਫ ਦੇ ਡਿਪਟੀ ਕਮਾਂਡੈਂਟ ਪ੍ਰਮੋਦ ਕੁਮਾਰ ਦਿਵੇਦੀ, ਪੰਜਾਬ ਮਹਿਲਾ ਕਮਿਸ਼ਨ ਦੀ ਉੱਪ ਚੇਅਰਪਰਸਨ ਗੀਤਾ ਗਿੱਲ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ , ਕੌਂਸਲਰ ਅਵਿਨਾਸ਼ ਆਦਿ ਸਮਾਜ ਸੇਵੀਆਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਲਗਵਾਈ। ਸਵੱਛਤਾ ਹੀ ਸੇਵਾ ਮੁਹਿੰਮ ਦੇ ਆਗਾਜ਼ ਮੌਕੇ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸਵਤੰਤਰਤਾ ਸੈਨਾਨੀਆਂ ਦਾ ਨਾਅਰਾ ਸੀ ਕਿ ਦੇਸ਼ ਨੂੰ ਅਜਾਦੀ ਦੇ ਨਾਲ ਨਾਲ ਅਰੋਗ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੇਂਡੂ ਤੇ ਸ਼ਹਿਰੀ ਲੋਕਾਂ ‘ਚ ਸਵੱਛਤਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ‘ਚ ਸੂਬਾ ਮਾਨ ਸਰਕਾਰ ਵਲੋਂ ਭ੍ਰਿਸ਼ਟਾਚਾਰ, ਨਸ਼ਿਆਂ ਸਮੇਤ ਹੋਰ ਗੰਦਗੀ ਨੂੰ ਸਾਫ ਕਰਨ ਲਈ ਪਹਿਲਾਂ ਹੀ ਝਾੜੂ ਚੁੱਕਿਆ ਹੋਇਆ ਹੈ, ਅਤੇ ਹੁਣ ਆਲੇ ਦੁਆਲੇ ਕੂੜਾ ਕਰਕੱਟ ਦੀ ਗੰਦਗੀ ਨੂੰ ਸਾਫ ਕਰਨ ਲਈ ਝਾੜੂ ਚੁੱਕ ਲਿਆ ਗਿਆ ਹੈ। ਉਨ੍ਹਾਂ ਨੇ ਸਵੱਛਤਾ ਹੀ ਸੇਵਾ ਮਿਸ਼ਨ ਲਈ ਬੀਐਸਐਫ ਦੀ 117 ਬਟਾਲੀਅਨ ਵਲੋਂ ਦਿੱਤੇ ਗਏ ਸਹਿਯੋਗ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਅਜਨਾਲਾ ਸ਼ਹਿਰ ਸਮੇਤ ਪੇਂਡੂ ਲੋਕਾਂ ਨੂੰ ਸੱਦਾ ਦਿੱਤਾ ਕਿ ਕੂੜਾ ਕਰਕੱਟ ਨਾ ਤਾਂ ਆਪ ਕਿਤੇ ਇੱਧਰ ਉੱਧਰ ਸੁਟਿਆ ਜਾਵੇ, ਸਗੋਂ ਅਚੇਤ ਤੌਰ ਤੇ ਕੂੜਾ ਕਰਕੱਟ ਇਧਰ-ਉਧਰ ਸੁੱਟਣ ਚ ਭਾਗੀਦਾਰ ਬਣ ਰਹੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ, ਕਿਉਂਕਿ ਗੰਦਗੀ ਨਿਰੀ ਬਿਮਾਰੀਆਂ ਦਾ ਘਰ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਵੱਛਤਾ ਹੀ ਸੇਵਾ ਮਿਸ਼ਨ ਨੂੰ ਅਪਣਾਉਦਿਆਂ ਆਲੇ ਦੁਆਲੇ ਨੂੰ ਸਾਫ ਰੱਖਿਆ ਜਾਵੇ ਅਤੇ ਨਸ਼ਿਆਂ ਤੇ ਹੋਰ ਸਮਾਜਿਕ ਅਲਾਮਤਾਂ ਵਿਰੁੱਧ ਉਸਰੀ ਲਹਿਰ ਵਾਂਗ ਹੀ ਸਵੱਛਤਾ ਹੀ ਸੇਵਾ ਨੂੰ ਵੀ ਇੱਕ ਜਨਤਕ ਲਹਿਰ ਦੇ ਤੌਰ ਤੇ ਉਭਾਰਣ ਲਈ ਅੱਗੇ ਆਇਆ ਜਾਵੇ।
ਕੈਪਸ਼ਨ: ਅਜਨਾਲਾ ਸ਼ਹਿਰ ‘ਚ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ , ਬੀਐਸਐਫ ਦੇ ਡਿਪਟੀ ਕਮਾਂਡੈਂਟ ਪ੍ਰਮੋਦ ਕੁਮਾਰ ਦਿਵੇਦੀ, ਉੱਪ ਚੇਅਰਪਰਸਨ ਗੀਤਾ ਗਿੱਲ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ ਤੇ ਹੋਰ ਝਾੜੂ ਲਗਾ ਕੇ ਸਫਾਈ ਕਰਦੇ ਹੋਏ।
ਜਾਰੀ ਕਰਤਾ: ਐੱਸ. ਪ੍ਰਸ਼ੋਤਮ, ਮੀਡੀਆ ਸਲਾਹਕਾਰ, ਮੋਬ: 9815271246