ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਜਾਣ ਵਾਲੀਆਂ 24 ਰੇਲ ਗੱਡੀਆਂ ਲੇਟ

ਖ਼ਬਰ ਸ਼ੇਅਰ ਕਰੋ
035611
Total views : 131858

ਨਵੀਂ ਦਿੱਲੀ, 11 ਜਨਵਰੀ– ਭਾਰਤੀ ਰੇਲਵੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਜਾਣ ਵਾਲੀਆਂ 24 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।

ਉੱਤਰੀ ਰੇਲਵੇ ਦੇ ਅਨੁਸਾਰ ਘੱਟੋ-ਘੱਟ ਚਾਰ ਰੇਲ ਗੱਡੀਆਂ ਲਗਭਗ 4 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਿਵੇਂ ਕਿ ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ, ਆਜ਼ਮਗੜ੍ਹ-ਦਿੱਲੀ ਜੰਕਸ਼ਨ ਕੈਫੀਅਤ ਐਕਸਪ੍ਰੈੱਸ, ਕਾਮਾਖਿਆ-ਦਿੱਲੀ ਜੰਕਸ਼ਨ ਬ੍ਰਹਮਪੁੱਤਰ ਮੇਲ ਅਤੇ ਸਿਓਨੀ-ਫਿਰੋਜ਼ਪੁਰ ਐਕਸਪ੍ਰੈਸ ਆਦਿ।

ਇਸ ਤੋਂ ਇਲਾਵਾ ਰੇਲਵੇ ਦੇ ਅੰਕੜਿਆਂ ਅਨੁਸਾਰ ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, ਸਿਕੰਦਰਾਬਾਦ-ਨਿਜ਼ਾਮੂਦੀਨ, ਚੇਨਈ-ਨਵੀਂ ਦਿੱਲੀ ਜੀਟੀ, ਅਤੇ ਮਾਨਿਕਪੁਰ-ਨਿਜ਼ਾਮੂਦੀਨ ਐਕਸਪ੍ਰੈਸ ਸਮੇਤ ਚਾਰ ਰੇਲ ਗੱਡੀਆਂ ਦੇ ਲਗਭਗ 2.15 ਘੰਟੇ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ, ਜਦੋਂਕਿ ਅਜਮੇਰ-ਕਟੜਾ ਪੂਜਾ ਐਕਸਪ੍ਰੈਸ 6 ਘੰਟੇ ਦੇਰੀ ਨਾਲ ਚੱਲ ਰਹੀ ਹੈ।