ਸੀ.ਐਮ. ਦੀ ਯੋਗਸ਼ਾਲਾ ਤਹਿਤ ਲੱਗ ਰਹੇ ਯੋਗ ਕੈਂਪਾਂ ਦਾ ਵੱਧ ਤੋਂ ਵੱਧ ਲੋਕ ਲੈਣ ਲਾਹਾ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035611
Total views : 131858

ਫ਼ਰੀਦਕੋਟ 11 ਜਨਵਰੀ — ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਨੂੰ ਫਰੀਦਕੋਟ ਜ਼ਿਲ੍ਹੇ ਵਿਚ ਵੱਡਾ ਹੁਲਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਰਾਸਤ ਹੈ ਅਤੇ ਭਾਰਤੀ ਪ੍ਰੰਪਰਾ ਹੈ। ਇਸ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਨੇ ਉਪਰਾਲੇ ਆਰੰਭ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਫਰੀਦਕੋਟ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਯੋਗਾ ਸਿਖਲਾਈ ਕੈਂਪ ਲੱਗ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਰਾਇਲ ਸਿਟੀ ਪਾਰਕ, ਸਰਕਾਰੀ ਬਰਜਿੰਦਰਾ ਕਾਲਜ, ਗਰੀਨ ਐਵੀਨਿਊ, ਹਰਿੰਦਰਾ ਨਗਰ, ਅਜੀਤ ਨਗਰ ਪਾਰਕ, ਪੁਲਿਸ ਲਾਈਨ ਗੁਰਦੁਆਰਾ ਸਾਹਿਬ, ਸੰਜੇ ਨਗਰ ਬਸਤੀ ਗਲੀ ਨੰਬਰ 11, ਡੋਗਰ ਬਸਤੀ ਗਲੀ ਨੰਬਰ 11, ਸੰਜੇ ਨਗਰ ਭਗਤ ਸਿੰਘ ਪਾਰਕ, ਗੁਰੂ ਨਾਨਕ ਕਲੋਨੀ ਗਲੀ ਨੰਬਰ 2 ਅਤੇ 5, ਅਮਨ ਨਗਰ ਪਾਰਕ, ਖੋਖਰ ਬਸਤੀ, ਮਾਤਾ ਖੀਵੀ ਜੀ ਗੁਰਦੁਆਰਾ, ਜੋਤ ਰਾਮ ਬਸਤੀ ਗਲੀ ਨੰਬਰ ਸੱਤ, ਗਿਆਨੀ ਜੈਲ ਸਿੰਘ ਐਵੀਨਿਊ ਪਾਰਕ, ਗੁਰੂ ਨਾਨਕ ਅਰਜਨ ਦੇਵ ਨਗਰ ਗੁਰਦੁਆਰਾ, ਰੋਜ਼ ਇਨਕਲੇਵ, ਗੁਰੂ ਨਾਨਕ ਨਗਰ ਪਾਰਕ ਗਲੀ ਨੰਬਰ 2, ਅਮਨ ਨਗਰ ਪਾਰਕ ਵਿਖੇ ਕੈਂਪ ਲੱਗ ਰਹੇ ਹਨ।

ਉਹਨਾਂ ਦੱਸਿਆ ਕਿ ਇਹ ਕੈਂਪ ਸਵੇਰੇ ਸ਼ਾਮ ਲੱਗ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ।